ਪਟਿਆਲਾ/ਪੰਜਾਬ ਪੋਸਟ
ਰਾਜਪੁਰਾ-ਮੋਹਾਲੀ ਨਵੀਂ ਲਾਈਨ ਪ੍ਰਾਜੈਕਟ ਲਈ ਉੱਤਰੀ ਰੇਲਵੇ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਰਾਜਪੁਰਾ-ਮੋਹਾਲੀ ਨਵੀਂ ਲਾਈਨ (18.11 ਕਿ.ਮੀ.) ਪ੍ਰੋਜੈਕਟ ਲਈ ਇੱਕ ਸਮਰੱਥ ਅਥਾਰਟੀ ਫਾਰ ਲੈਂਡ ਐਕੁਆਇਜ਼ੀਸ਼ਨ ਅਤੇ ਇੱਕ ਆਰਬੀਟਰ ਨਾਮਜ਼ਦ ਕਰਨ ਲਈ ਕਹਿ ਦਿੱਤਾ ਹੈ। ਪੱਤਰ ਵਿੱਚ ਕਿਹਾ ਗਿਆ ਕਿ, “ਇਹ ਨੋਟ ਕੀਤਾ ਜਾਵੇ ਕਿ ਰੇਲਵੇ ਕੋਲ ਜ਼ਮੀਨ ਪ੍ਰਾਪਤੀ ਦੇ ਤਜ਼ਰਬੇ ਵਾਲੇ ਢੁਕਵੇਂ ਅਧਿਕਾਰੀਆਂ ਦੀ ਲੋੜੀਂਦੀ ਗਿਣਤੀ ਨਹੀਂ ਹੈ ਤਾਂ ਜੋ ਉਹ ਸਮਰੱਥ ਅਥਾਰਟੀ ਵਜੋਂ ਕੰਮ ਕਰ ਸਕਣ। ਇਸ ਲਈ ਰੇਲਵੇ (ਸੋਧ) ਐਕਟ, 2008 ਦੇ ਪ੍ਰਬੰਧਾਂ ਤਹਿਤ ਜ਼ਮੀਨ ਦੀ ਪ੍ਰਾਪਤੀ ਲਈ ਇੱਕ ਸਮਰੱਥ ਅਥਾਰਟੀ ਫਾਰ ਲੈਂਡ ਐਕੁਆਇਜ਼ੀਸ਼ਨ ਅਤੇ ਇੱਕ ਆਰਬੀਟਰ ਨਿਯੁਕਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।” ਸੰਚਾਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਪਟਿਆਲਾ, ਫਤਿਹਗੜ੍ਹ ਸਾਹਿਬ, ਅਤੇ ਐੱਸ.ਏ.ਐੱਸ. ਨਗਰ ਜ਼ਿਲ੍ਹਿਆਂ ਵਿੱਚ ਫੈਲੀ ਹੋਈ ਹੈ। ਇਸ ਤਰਾਂ ਪੰਜਾਬ ਅੰਦਰ ਜ਼ਮੀਨ ਐਕੁਆਇਰ ਕਰਨ ਦਾ ਇੱਕ ਹੋਰ ਪ੍ਰੋਜੈਕਟ ਆ ਰਿਹਾ ਲੱਗਦਾ ਹੈ।






