ਪੰਜਾਬ ਪੋਸਟ/ਬਿਓਰੋ
ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਮੌਜੂਦਾ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਖਾਤਾ ਆਖਿਰਕਾਰ ਖੁੱਲ ਗਿਆ ਹੈ ਅਤੇ ਬਠਿੰਡੇ ਦੀ ਵਕਾਰੀ ਸੀਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਚੋਣ ਜਿੱਤ ਗਏ ਹਨ। ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਸੀਟ ਤੇ ਖਾਸ ਨਿਗ੍ਹਾ ਲੱਗੀ ਹੋਈ ਸੀ ਅਤੇ ਇੱਥੋਂ ਜਿੱਤ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ। ਮੌਜੂਦਾ ਸਮੇਂ ਪੰਜਾਬ ਦੇ ਨਤੀਜਿਆਂ ਦੇ ਜੋ ਹਾਲਾਤ ਬਣ ਰਹੇ ਹਨ ਉਸ ਮੁਤਾਬਕ ਬਠਿੰਡੇ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਲੋਕ ਸਭਾ ਹਾਜ਼ਰੀ ਹੋਵੇਗੀ। ਇਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਚੌਥੀ ਵਾਰ ਜਿੱਤ ਹਾਸਿਲ ਕੀਤੀ ਹੈ।
ਬਠਿੰਡੇ ਤੋਂ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਜੇਤੂ

Published: