ਪੰਜਾਬ ਪੋਸਟ/ਬਿਓਰੋ
ਪੰਜਾਬ ਦੇ ਨਤੀਜਿਆਂ ਤਹਿਤ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਚੋਣ ਜਿੱਤ ਗਏ ਹਨ ਅਤੇ ਮਿਲੀ ਜਾਣਕਾਰੀ ਦੇ ਮੁਤਾਬਿਕ, ਉਨ੍ਹਾਂ ਨੂੰ ਕੁੱਲ 3,32,591 ਵੋਟਾਂ ਮਿਲੀਆਂ ਅਤੇ ਇਸ ਤੋਂ ਇਲਾਵਾ ਸ਼ੁਰੂ ਤੋਂ ਲੈ ਕੇ ਆਖਰ ਤੱਕ ਉਨਾਂ ਦੀ ਇਹ ਲੀਡ ਨਹੀਂ ਟੁੱਟੀ। ਇਸੇ ਤਰਾਂ, ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜਿੱਤ ਗਏ ਹਨ ਅਤੇ ਉਨਾਂ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਜਿੱਤ ਦਾ ਸਰਟੀਫਿਕੇਟ ਵੀ ਸੌੰਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਤੇਜ਼ੀ ਨਾਲ ਜਿੱਤ ਵੱਲ ਵੱਧਦੇ ਨਜ਼ਰ ਆ ਰਹੇ ਹਨ। ਪਹਿਲੇ ਰਾਊਂਡ ਦੀ ਗਿਣਤੀ ਤੋਂ ਹੀ ਸਾਬਕਾ ਉਪ ਮੁੱਖ ਮੰਤਰੀ ਰੰਧਾਵਾ ਦੀ ਲੀਡ ਸ਼ੁਰੂ ਹੋਈ ਜੋ ਲਗਾਤਾਰ ਜਾਰੀ ਰਹੀ।
ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਗੁਰਦਸਪੁਰ ਦੇ ਤਾਜ਼ਾ ਨਤੀਜੇ ਆਏ

Published: