ਪੰਜਾਬ ਪੋਸਟ/ਬਿਓਰੋ
ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਵਾਲੇ ਦਿਨ ਕਾਂਗਰਸ ਪਾਰਟੀ ਦਾ ਉੱਚ ਪਧਰੀ ਵਫਦ ਜਲਦੀ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਮਿਲਣ ਜਾ ਰਿਹਾ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਕਈ ਥਾਵਾਂ ਉੱਤੇ ਕਥਿਤ ਹੌਲੀ ਰਫਤਾਰ ਨਾਲ ਹੋ ਰਹੀ ਗਿਣਤੀ ਦੀ ਸ਼ਿਕਾਇਤ ਕਾਂਗਰਸ ਵੱਲੋਂ ਕੀਤੀ ਜਾਵੇਗੀ। ਕਾਂਗਰਸ ਪਾਰਟੀ ਦਾ ਮੰਨਣਾ ਹੈ ਕਿ ਕੁਝ ਥਾਵਾਂ ਤੇ ਜਿੱਥੇ ਮੁਕਾਬਲਾ ਕਾਫੀ ਨਜ਼ਦੀਕੀ ਹੈ ਉੱਥੇ ਵੋਟਾਂ ਦੀ ਗਿਣਤੀ ਕਾਫੀ ਹੌਲੀ ਰਫਤਾਰ ਨਾਲ ਹੋਣ ਲੱਗ ਪਈ ਹੈ। ਇਸੇ ਗੱਲ ਨੂੰ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਉਣ ਲਈ ਕਾਂਗਰਸ ਪਾਰਟੀ ਦੇ ਵਫਦ ਵੱਲੋਂ ਗੱਲਬਾਤ ਕੀਤੀ ਜਾਵੇ।
ਕਾਂਗਰਸ ਪਾਰਟੀ ਦਾ ਉੱਚ ਪੱਧਰੀ ਵਫਦ ਚੋਣ ਕਮਿਸ਼ਨਰ ਨੂੰ ਮਿਲਣ ਜਾਵੇਗਾ

Published: