ਗੁਨਾ/ਪੰਜਾਬ ਪੋਸਟ
ਬੀਤੀ ਸ਼ਾਮ ਬੋਰਵੈੱਲ ਵਿਚ ਡਿੱਗੇ ਬੱਚੇ ਨੂੰ ਅੱਜ 29 ਦਸੰਬਰ ਦੀ ਸਵੇਰ ਨੂੰ 16 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਉਸ ਨੂੰ ਤੁਰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਇਸ ਘਟਨਾ ਵਿਚ ਉਸ ਦੀ ਮੌਤ ਹੋ ਗਈ। ਮੱਧ ਪ੍ਰਦੇਸ਼ ਦੇ ਗੁਨਾ ‘ਚ ਸ਼ਨੀਵਾਰ ਸ਼ਾਮ 5 ਵਜੇ 10 ਸਾਲਾ ਸੁਮਿਤ ਬੋਰਵੈੱਲ ‘ਚ ਡਿੱਗ ਗਿਆ ਸੀ। ਉਸ ਨੂੰ ਬਾਹਰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਬਲ ਰਾਤ ਤੋਂ ਹੀ ਕੰਮ ਕਰ ਰਹੇ ਸਨ। ਉਸ ਨੂੰ ਅੱਜ ਸਵੇਰੇ 9:30 ਵਜੇ ਕਰੀਬ 16 ਘੰਟਿਆਂ ਬਾਅਦ ਬਾਹਰ ਲਿਆਂਦਾ ਗਿਆ ਅਤੇ ਇਸ ਤੋਂ ਬਾਅਦ ਬੱਚੇ ਨੂੰ ਤੁਰਤ ਵੈਂਟੀਲੇਟਰ ‘ਤੇ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਮੱਧ ਪ੍ਰਦੇਸ਼ ਸੂਬੇ ਅੰਦਰ ਬੋਰਵੈਲ ਵਿੱਚ ਡਿੱਗੇ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ

Published: