ਮੁੰਬਈ/ਪੰਜਾਬ ਪੋਸਟ
ਮਹਾਰਾਸ਼ਟਰ ਦੀਆਂ 29 ਨਗਰ ਨਿਗਮਾਂ ਲਈ ਹੋਈਆਂ ਚੋਣਾਂ ਦੀ ਗਿਣਤੀ ਅੱਜ ਸਵੇਰ ਤੋਂ ਜਾਰੀ ਹੈ, ਜਿਸ ਵਿੱਚ ਭਾਜਪਾ ਗੱਠਜੋੜ ਵੱਡੀ ਜਿੱਤ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਰੁਝਾਨਾਂ ਅਨੁਸਾਰ 29 ਵਿੱਚੋਂ 23 ਨਗਰ ਨਿਗਮਾਂ ਵਿੱਚ ਭਾਜਪਾ ਗੱਠਜੋੜ ਨੇ ਮਜ਼ਬੂਤ ਬੜ੍ਹਤ ਬਣਾਈ ਹੋਈ ਹੈ। ਸਭ ਤੋਂ ਅਹਿਮ ਮੰਨੀ ਜਾਣ ਵਾਲੀ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ ਵਿੱਚ ਭਾਜਪਾ ਅਤੇ ਸ਼ਿਵਸੇਨਾ ਗੱਠਜੋੜ ਸਭ ਤੋਂ ਅੱਗੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੁਣੇ, ਨਾਗਪੁਰ ਅਤੇ ਨਾਸਿਕ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਗੱਠਜੋੜ ਨੂੰ ਵੱਡੀ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ।
ਮਹਾਰਾਸ਼ਟਰ ਦੀਆਂ ਨਗਰ ਨਿਗਮਾਂ ਚੋਣਾਂ ਦੀ ਗਿਣਤੀ ਵਿੱਚ ਭਾਜਪਾ ਗੱਠਜੋੜ ਨੂੰ ਮਿਲੀ ਅਗੇਤ
Published:






