ਨਿਊਯਾਰਕ/ਬਿਓਰੋ
ਨਿਊਯਾਰਕ ਮੈਟਾ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਬਿੱਲ ਗੇਟਸ ਨੂੰ ਪਛਾੜ ਕੇ ਹੁਣ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਮੇਟਾ ਸਟਾਕ ਦੀਆਂ ਕੀਮਤਾਂ ਵਿੱਚ 22 ਫ਼ੀਸਦੀ ਦੇ ਵਾਧੇ ਨਾਲ ਉਨ੍ਹਾਂ ਦੀ ਦੌਲਤ ਵਿੱਚ 28 ਅਰਬ ਡਾਲਰ ਦਾ ਵਾਧਾ ਹੋਇਆ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਮੁਤਾਬਕ ਜ਼ੁਕਰਬਰਗ ਦੀ ਕੁੱਲ ਸੰਪਤੀ ਹੁਣ 170 ਅਰਬ ਡਾਲਰ ਹੋ ਗਈ ਹੈ, ਜਦੋਂਕਿ ਬਿੱਲ ਗੇਟਸ ਦੀ ਕੁਲ ਸੰਪਤੀ 145 ਅਰਬ ਡਾਲਰ ਹੈ। ਇਸ ਸਮੇਂ ਜ਼ੁਕਰਬਰਗ ਤੋਂ ਵੱਧ ਅਮੀਰ ਸਿਰਫ਼ 3 ਲੋਕ ਹਨ। ਇਨ੍ਹਾਂ ਵਿੱਚ ਬਰਨਾਰਡ ਅਰਨੌਲਟ, ਜੈਫ ਬੇਜੋਸ ਅਤੇ ਐਲੋਨ ਮਸਕ ਸ਼ਾਮਲ ਹਨ।