16.6 C
New York

ਭਾਰੀ ਭੂਚਾਲ ਨਾਲ ਹਿੱਲਿਆ ਦੱਖਣ-ਪੂਰਬੀ ਏਸ਼ੀਆ, ਮਿਆਂਮਾਰ ‘ਚ 150 ਤੋਂ ਵਧੇਰੇ ਲੋਕਾਂ ਦੀ ਜਾਨ ਗਈ

Published:

Rate this post

ਮਾਂਡਲੇ/ਪੰਜਾਬ ਪੋਸਟ

ਮਿਆਂਮਾਰ ’ਚ ਕੇਂਦਰਿਤ ਇਕ ਸ਼ਕਤੀਸ਼ਾਲੀ ਭੂਚਾਲ ਨੇ ਦੱਖਣ-ਪੂਰਬੀ ਏਸ਼ੀਆ ਨੂੰ ਹਿਲਾ ਕੇ ਰੱਖ ਦਿੱਤਾ। ਇਸ ਕਾਰਨ ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਵਿਚ ਇਸ ਨਾਲ 150 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਅਤੇ 700 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਭੂਚਾਲ ਦੀ ਵਜ੍ਹਾ ਨਾਲ ਮਿਆਂਮਾਰ ਅਤੇ ਥਾਈਲੈਂਡ ਵਿਚ ਕਾਫੀ ਨੁਕਸਾਨ ਹੋਇਆ ਹੈ। ਮਿਆਂਮਾਰ ਵਿਚ ਸੱਤਾਧਾਰੀ ਫ਼ੌਜ ਜੁੰਟਾ ਨੇ ਕਈ ਖੇਤਰਾਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਵਿੱਢ ਦਿੱਤੇ ਗਏ ਹਨ। ਅਮਰੀਕਾ ਦੇ ਜਿਓਲੌਜਿਕਲ ਸਰਵੇ (ਯੂਐੱਸਜੀਐੱਸ) ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.7 ਸੀ ਅਤੇ ਇਹ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਭੂਚਾਲ ਦਾ ਕੇਂਦਰ ਮਿਆਂਮਾਰ ਦੇ ਸ਼ਹਿਰ ਮਾਂਡਲੇ ਤੋਂ ਲਗਪਗ 17 ਕਿਲੋਮੀਟਰ ਦੂਰ ਸੀ, ਜਿਸ ਦੀ ਆਬਾਦੀ ਲਗਪਗ 15 ਲੱਖ ਹੈ। ਭੂਚਾਲ ਤੋਂ ਬਾਅਦ ਇਕ ਸ਼ਕਤੀਸ਼ਾਲੀ ਝਟਕਾ ਤੇ ਕਈ ਹੋਰ ਦਰਮਿਆਨੇ ਝਟਕੇ ਮਹਿਸੂਸ ਕੀਤੇ ਗਏ। ਮਿਆਂਮਾਰ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਭੂਚਾਲ ਦੇ ਕਾਰਨ ਪੰਜ ਸ਼ਹਿਰਾਂ ਤੇ ਕਸਬਿਆਂ ਵਿਚ ਇਮਾਰਤਾਂ ਢਹਿ ਗਈਆਂ। ਨਾਲ ਹੀ ਯੰਗੂਨ-ਮਾਂਡਲੇ ਐਕਸਪ੍ਰੈੱਸ ਵੇਅ ’ਤੇ ਇਕ ਰੇਲਵੇ ਪੁਲ ਅਤੇ ਇੱਕ ਸੜਕ ਦਾ ਪੁਲ ਵੀ ਡਿੱਗ ਗਿਆ। ਤਸਵੀਰਾਂ ਵਿਚ ਇਰਾਵਦੀ ਨਦੀ ’ਤੇ ਬਣਿਆ ਅਵਾ ਬ੍ਰਿਜ ਨਸ਼ਟ ਹੁੰਦਾ ਦਿਖਾਈ ਦੇ ਰਿਹਾ ਹੈ। ਦੂਜੇ ਬੰਨੇ, ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਪੀੜਤ ਲੋਕਾਂ ਦੀ ਗਿਣਤੀ, ਰਾਹਤ ਸਹਾਇਤਾ ਦੀ ਮੌਜੂਦਾ ਜ਼ਰੂਰਤ ਅਤੇ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕੀ ਸਹਾਇਤਾ ਵਿਚ ਕਟੌਤੀ ਨੂੰ ਦੇਖਦੇ ਹੋਏ ਮਿਆਂਮਾਰ ਲਈ ਭੂਚਾਲ ਬਹੁਤ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੈ। ਮਿਆਂਮਾਰ ਵਿਚ ਸਮੂਹ ਦੇ ਖੋਜੀ ਜੋਅ ਫ੍ਰੀਮੈਨ ਨੇ ਕਿਹਾ ਕਿ ਮੀਡੀਆ ਦੀ ਸੀਮਤ ਪਹੁੰਚ ਦੀ ਵਜ੍ਹਾ ਨਾਲ ਨੁਕਸਾਨ ਬਾਰੇ ਸਪੱਸ਼ਟ ਤਸਵੀਰ ਕੁਝ ਸਮੇਂ ਤੱਕ ਸਾਹਮਣੇ ਨਹੀਂ ਆ ਸਕੇਗੀ। ਥਾਈਲੈਂਡ ‘ਚ ਘੁੰਮਣ ਗਏ 10 ਦੇ ਕਰੀਬ ਪੰਜਾਬੀ ਵੀ ਭੂਚਾਲ ਕਰਕੇ ਕਿਸੇ ਥਾਂ ‘ਤੇ ਫਸੇ ਹੋਏ ਦੱਸੇ ਜਾਂਦੇ ਹਨ।

Read News Paper

Related articles

spot_img

Recent articles

spot_img