ਵਾਸ਼ਿੰਗਟਨ ਡੀ. ਸੀ./ਬਿਓਰੋ
ਬੀਤੇ ਦਿਨੀ ਕੋਲੰਬੀਆ ਦੀਆਂ ਸੈਲਾਨੀ ਥਾਵਾਂ ’ਤੇ ਅਮਰੀਕੀ ਸੈਲਾਨੀਆਂ ਵਿਰੁੱਧ ਅਪਰਾਧ ਵਧਣ ਦੀਆਂ ਖਬਰਾਂ ਤੋਂ ਬਾਅਦ ਹੁਣ ਮੈਕਸੀਕੋ ਦੇ ਸੁੰਦਰ ਰਿਜ਼ੋਰਟ ਅਤੇ ਸੈਲਾਨੀਆਂ ਨੂੰ ਖਿੱਚ ਪਾਉਣ ਵਾਲੇ ਬੀਚ ਸਥਲ ਟੁਲਮ ਵਿਖੇ ਵੀ ਅਮਰੀਕੀ ਸੈਲਾਨੀਆਂ ਵਿਰੁੱਧ ਜੁਰਮ ਅਤੇ ਹਿੰਸਾ ਵਧਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਦੂਜੇ ਪਾਸੇ ਮੈਕਸੀਕਨ ਸੁਰੱਖਿਆ ਅਧਿਕਾਰੀ ਇਸ ਸੈਰ ਸਪਾਟੇ ਲਈ ਪ੍ਰਸਿੱਧ ਥਾਂ ’ਤੇ ਵਧ ਰਹੇ ਅਪਰਾਧ ਨੂੰ ਕਾਬੂ ਕਰਨ ਅਤੇ ਇੱਕ ਸੁਰੱਖਿਅਤ ਅਤੇ ਸ਼ਾਂਤ ਵਾਤਾਵਰਣ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ। ਮੈਕਸੀਕਨ ਨੇਵੀ ਨੇ ਇੱਕ 30 ਮੈਂਬਰੀ ਸੁਰੱਖਿਆ ਦਸਤੇ ਨੂੰ ਵੀ ਇਸ ਕੈਰੇਬੀਅਨ ਤਟਵਰਤੀ ਸਥਾਨ ’ਤੇ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਲਈ ਤਾਇਨਾਤ ਕੀਤਾ ਹੈ ਟੁਲਮ ਦੇ ਮੇਅਰ ਟ੍ਰੋਜੋ ਅਨੁਸਾਰ ਇਸ ਵੇਲੇ ਇਸ ਸਥਾਂਨ ’ਤੇ ਕੁੱਲ 250 ਸੁਰੱਖਿਆ ਕਰਮੀ ਲਾਏ ਗਏ ਹਨ ਅਤੇ ਲੋੜ ਅਨੁਸਾਰ ਇਨ੍ਹਾ ਦੀ ਗਿਣਤੀ ਹੋਰ ਵਧਾਉਣ ਦਾ ਵੀ ਯਕੀਨ ਦਿਵਾਇਆ ਹੈ।
ਟੁਲਮ ਇੱਕ ਪ੍ਰੀ ਕੋਲੰਬੀਅਨ ਮਾਯਾਨ ਪੁਰਾਤਤਵ ਸਥਾਨ ਅਤੇ ਪ੍ਰਮੁਖ ਬੰਦਰਗਾਹ ਹੈ ਜਿੱਥੇ ਰੋਜਾਨਾ ਸੈਂਕੜੇ ਟੂਰ ਬੱਸਾਂ ਆਉਂਦੀਆਂ ਹਨ ਅਤੇ ਇਥੇ ਸੈਲਾਂਨੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਵੀ ਟੁਲੁਮ ਵਿਖੇ ਇਕ ਸੈਲਾਨੀ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆ ਚੁੱਕੀ ਹੈ। ਜਿਸ ਵਿਚ ਲੁਟੇਰੇ ਸੈਲਾਨੀ ਦੀ ਸੋਹਣੀ ਘੜੀ ਲੁੱਟਣਾ ਚਾਹੁੰਦੇ ਸੀ ਪਰ ਸੈਲਾਨੀ ਵਲੋਂ ਵਿਰੋਧ ਕਰਨ ‘ਤੇ ਲੁਟੇਰਿਆਂ ਨੈ ਸੈਲਾਨੀ ਨੂੰ ਗੋਲੀ ਮਾਰ ਦਿੱਤੀ ਸੀ। ਟੁਲਮ ਦੇ ਬੀਚ ਰਿਜਾਰਟ ਪਹਿਲਾਂ ਵੀ ਡਰੱਗ ਗੈਂਸ ਹਿੰਸਾ ਦੇ ਗਵਾਹ ਰਹੇ ਹਨ।