ਵਾਸ਼ਿੰਗਟਨ ਡੀ.ਸੀ./ਪੰਜਾਬ ਪੋਸਟ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਊਯਾਰਕ ਹੁਸ਼ ਮਨੀ ਟ੍ਰਾਇਲ ਵਿੱਚ ਮਾਈਕਲ ਕੋਹੇਨ ਨੇ ਗਵਾਹੀ ਦਾ ਸਟੈਂਡ ਲਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਅਜਿਹੀ ਜਾਣਕਾਰੀ ਪ੍ਰਦਾਨ ਕਰਨ ਦੇ ਸਮਰਥ ਹੋਣਗੇ ਜਿਸ ਬਾਰੇ ਇੱਕ ਸਰਕਾਰੀ ਵਕੀਲ ਨੇ ਜਿਊਰੀ ਨੂੰ ਕਿਹਾ ਸੀ ਕਿ ਉਹ ‘ਅਹਿਮ’ ਗਵਾਹੀ ਹੋਵੇਗੀ। ਹੁਣ ਤੱਕ ਕੋਹੇਨ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ ਕਿ ਉਸ ਨੇ ਸਾਲ 2016 ਵਿੱਚ ਪਲੇਬੁਆਏ ਮਾਡਲ ਕੈਰਨ ਮੈਕਡੌਗਲ ਅਤੇ ਟਰੰਪ ਨਾਲ ਸਬੰਧਤ ਦੋਸ਼ਾਂ ਦੇ ਮਾਮਲੇ ਵਿੱਚ ਚੁੱਪ ਚੁਪੀਤੇ ਪੈਸੇ ਦੀ ਅਦਾਇਗੀ ਦਾ ਪ੍ਰਬੰਧ ਕੀਤਾ ਸੀ। ਕੋਹੇਨ ਨੇ ਕਿਹਾ ਕਿ ਟਰੰਪ ਨੇ ਉਸ ਨੂੰ ਓਸ ਸਥਿਤੀ ਲਈ ‘ਤਿਆਰ ਰਹਿਣ’ ਲਈ ਚੌਕਸ ਕੀਤਾ ਸੀ, ਜਿਸ ਤਹਿਤ ਬਹੁਤ ਸਾਰੀਆਂ ਔਰਤਾਂ ਟਰੰਪ ਨਾਲ ਸਬੰਧ ਹੋਣ ਦੀ ਗੱਲ ਲੈ ਕੇ ਸਾਹਮਣੇ ਆ ਸਕਦੀਆਂ ਸਨ।
ਜ਼ਿਕਰਯੋਗ ਹੈ ਕਿ ਇੱਕ ਸਮੇਂ ਕੋਹੇਨ, ਟਰੰਪ ਦਾ ਵਕੀਲ ਸੀ, ਪਰ ਅੱਜ ਉਹ ਆਮ ਵਕੀਲ ਵੀ ਨਹੀਂ ਹੈ ਕਿਉਂਕਿ ਉਸ ਨੂੰ 2018 ਵਿੱਚ ਵਿੱਤ ਨੇਮਾਂ ਦੀ ਉਲੰਘਣਾ ਕਰਨ ਅਤੇ ਅਮਰੀਕੀ ਕਾਂਗਰਸ ਨੂੰ ਝੂਠ ਬੋਲਣ ਅਤੇ ਹੋਰ ਅਪਰਾਧਾਂ ਵਿੱਚ ਦੋਸ਼ੀ ਠਹਿਰਾਉਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ।
ਡੋਨਾਲਡ ਟਰੰਪ ਦੇ ‘ਮਨੀ ਟ੍ਰਾਇਲ’ ਮਾਮਲੇ ਵਿੱਚ ਮਾਈਕਲ ਕੋਹੇਨ ਦੀ ਗਵਾਹੀ ਬਣੀ ਅਹਿਮ

Published: