ਦਿੱਲੀ, ਮੁੰਬਈ/ਪੰਜਾਬ ਪੋਸਟ
ਪਿਛਲੇ ਦਿਨੀਂ ਦੁਨੀਆਂ ਭਰ ਵਿੱਚ ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਕਰਕੇ ਹਾਹਾਕਾਰ ਮਚੀ ਸੀ ਅਤੇ ਹੁਣ ਇਸ ਦੇ ਦੋ ਦਿਨ ਬਾਅਦ ਭਾਰਤ ਵਿੱਚ ਯੂਟਿਊਬ ਦੇ ਸਰਵਰ ਵਿੱਚ ਤਕਨੀਕੀ ਨੁਕਸ ਪੈਣ ਦੀ ਗੱਲ ਸਾਹਮਣੇ ਆਈ। ਇਸ ਦਰਮਿਆਨ, ਕਈ ਵਰਤੋਂਕਾਰਾਂ ਨੇ ਸਰਵਰ ਡਾਊਨ ਹੋਣ ਦੀ ਸਮੱਸਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਖਾਸ ਕਰਕੇ ‘ਐਕਸ’ ਉੱਤੇ ਵੀਡੀਓ ਸਾਂਝੀ ਕਰਕੇ ਸਰਵਰ ਡਾਊਨ ਦੀ ਸ਼ਿਕਾਇਤ ਕਰਦਿਆਂ ਇਸ ਮੁੱਦੇ ਵੱਲ ਸਭ ਦਾ ਧਿਆਨ ਦੁਆਇਆ। ਸੋਸ਼ਲ ਮੀਡੀਆ ’ਤੇ ਹੈਸ਼ਟੈਗ ‘ਯੂਟਿਊਬਡਾਊਨ’ ਦੀ ਮੁਹਿੰਮ ਟਰੈਂਡਿੰਗ ਵਿੱਚ ਆਈ, ਜਿੱਥੇ ਕਈ ਲੋਕਾਂ ਨੇ ਇਸ ਸਮੱਸਿਆ ਸਬੰਧੀ ਆਪਣੇ ਤਜਰਬੇ ਅਤੇ ਹੱਲ ਲੱਭਣ ਲਈ ਵਿਚਾਰ ਵੀ ਸਾਂਝੇ ਕੀਤੇ ਹਨ। ਯੂਟਿਊਬ ਦਾ ਸਰਵਰ ਡਾਊਨ ਹੋਣ ਦੀਆਂ ਰਿਪੋਰਟਾਂ ਅੱਜ ਦੁਪਹਿਰ 1:30 ਵਜੇ ਦੇ ਆਸ-ਪਾਸ ਆਉਣੀਆਂ ਸ਼ੁਰੂ ਹੋਈਆਂ ਅਤੇ ਪਿਛਲੇ ਕੁੱਝ ਘੰਟਿਆਂ ਦੌਰਾਨ ਇਨਾਂ ਵਿੱਚ ਹੋਰ ਇਜ਼ਾਫ਼ਾ ਹੋਇਆ ਅਤੇ ਸੋਸ਼ਲ ਮੀਡੀਆ ਉੱਤੇ ਇਸ ਮਾਮਲੇ ਦੀ ਵੀ ਕਾਫੀ ਗੂੰਜ ਪੈ ਰਹੀ ਹੈ।
ਮਾਈਕ੍ਰੋਸਾਫਟ ਤੋਂ ਬਾਅਦ ਹੁਣ ਯੂ-ਟਿਊਬ ਦਾ ਸਰਵਰ ਹੋਇਆ ਠੱਪ; ਸੋਸ਼ਲ ਮੀਡੀਆ ਉੱਤੇ ਪਿਆ ਖੂਬ ਰੌਲਾ

Published: