ਨਵੀਂ ਦਿੱਲੀ/ਪੰਜਾਬ ਪੋਸਟ
ਦੇਸ਼ ਅੰਦਰ ਫਿਲਮਾਂ ਦੇ ਖੇਤਰ ਵਿੱਚ ਸਭ ਤੋਂ ਵੱਡਾ ਅਤੇ ਵੱਕਾਰੀ ‘ਦਾਦਾ ਸਾਹਿਬ ਫਾਲਕੇ ਐਵਾਰਡ’ ਦੇਣ ਲਈ ਸੀਨੀਅਰ ਅਦਾਕਾਰ ਮਿਥੁਨ ਚੱਕਰਵਰਤੀ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ ਜੋ ‘ਮ੍ਰਿਗਯਾ’, ‘ਸੁਰਕਸ਼ਾ’ ਅਤੇ ‘ਡਾਂਸ ਡਾਂਸ’ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ। ਇਸ ਤੋਂ ਕੁੱਝ ਮਹੀਨੇ ਪਹਿਲਾਂ ਹੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਭੂਸ਼ਣ’ ਨਾਲ ਵੀ ਨਿਵਾਜਿਆ ਸੀ। ਮਿਥੁਨ ਚੱਕਰਵਰਤੀ ਸਬੰਧੀ ਇਹ ਐਲਾਨ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਿਵਨੀ ਵੈਸ਼ਣਵ ਨੇ ਆਪਣੇ ‘ਐਕਸ’ ਖਾਤੇ ਜ਼ਰੀਏ ਕੀਤਾ। ਮਿਥੁਨ ਚੱਕਰਵਰਤੀ ਨੂੰ ‘ਦਾਦਾ ਸਾਹਿਬ ਫਾਲਕੇ ਐਵਾਰਡ’ ਨਾਲ 8 ਅਕਤੂਬਰ ਨੂੰ ਹੋਣ ਵਾਲੇ ਨੈਸ਼ਨਲ ਫਿਲਮ ਐਵਾਰਡ ਸਮਾਗਮ ਦੌਰਾਨ ਸਨਮਾਨਿਆ ਜਾਵੇਗਾ।