-11.5 C
New York

ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ

Published:

Rate this post

ਫਿਲੌਰ/ਪੰਜਾਬ ਪੋਸਟ

ਜਲੰਧਰ ਦੇ ਫਿਲੌਰ ਹਲਕੇ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਆਗੂਆ ਨੇ ਚੌਧਰੀ ਦੀ ਕਾਂਗਰਸ ‘ਚ ਵਾਪਸੀ ਕਰਵਾਈ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦਰਮਿਆਨ ਵਿਕਰਮਜੀਤ ਸਿੰਘ ਨੂੰ ਪਿਛਲੇ ਸਾਲ ਕਾਂਗਰਸ ਨੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਇਸ ਦੌਰਾਨ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਨੇ ਹੁਕਮ ਜਾਰੀ ਕੀਤੇ ਸਨ। ਦਰਅਸਲ, ਉਸ ਸਮੇਂ ਦੌਰਾਨ ਯਾਦਵ ਨੇ ਚੌਧਰੀ ਵਿਰੁੱਧ ਪਾਰਟੀ ਵਿਰੋਧੀ ਬਿਆਨ ਦੇਣ ਅਤੇ ਪਾਰਟੀ ਉਮੀਦਵਾਰ ਵਿਰੁੱਧ ਲਗਾਤਾਰ ਭੜਕਾਊ ਭਾਸ਼ਣ ਦੇਣ ਲਈ ਕਾਰਵਾਈ ਕੀਤੀ ਸੀ। ਹੁਣ ਲੁਧਿਆਣਾ ਦੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ, ਵਿਕਰਮਜੀਤ ਸਿੰਘ ਚੌਧਰੀ ਅੱਜ ਕਾਂਗਰਸ ਵਿੱਚ ਵਾਪਸ ਆ ਗਏ ਹਨ।

Read News Paper

Related articles

spot_img

Recent articles

spot_img