- ਪੂਤਿਨ ਨਾਲ ਹੋਵੇਗੀ ਅਹਿਮ ਗੱਲਬਾਤ
ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਸਰਕਾਰੀ ਦੌਰੇ ’ਤੇ ਅੱਜ ਰੂਸ ਪਹੁੰਚ ਗਏ ਹਨ। ਇਸ ਦੌਰੇ ਤਹਿਤ, ਨਰਿੰਦਰ ਮੋਦੀ ਅੱਜ ਮਾਸਕੋ ਦੇ ਨੂਕੋਵੋ ਹਵਾਈ ਅੱਡੇ ’ਤੇ ਪੁੱਜੇ। ਰੂਸ ਦੀ ਸਰਕਾਰੀ ਧਿਰ ਕ੍ਰੈਮਲਿਨ ਨੇ ਇਸ ਤੋਂ ਪਹਿਲਾਂ ਤਸਦੀਕ ਕੀਤੀ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਸ਼ਾਮ ਨੂੰ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਲਈ ਇਸ ਦੋ ਦਿਨਾਂ ਦੀ ਸਰਕਾਰੀ ਯਾਤਰਾ ਲਈ ਮਾਸਕੋ ਪਹੁੰਚੇ ਹਨ। ਇਸ ਬਾਬਤ ਖਾਸ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੂਤਿਨ ਨੇ ਪਿਛਲੇ ਇੱਕ ਦਹਾਕੇ ਵਿੱਚ 17ਵੀਂ ਵਾਰ ਮੁਲਾਕਾਤ ਕੀਤੀ ਹੈ।