ਅਜਨਾਲਾ/ਪੰਜਾਬ ਪੋਸਟ
ਖਡੂਰ ਸਾਹਿਬ ਤੋਂ ਐਮ.ਪੀ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਅਜਨਾਲਾ ਦੀ ਅਦਾਲਤ ਵੱਲੋਂ 14 ਦਿਨ ਦੇ ਜੁਡੀਸ਼ੀਅਲ ਹਿਰਾਸਤ ਲਈ ਜੇਲ ਭੇਜ ਦਿੱਤਾ ਗਿਆ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ, ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਊਕੇ, ਬਸੰਤ ਸਿੰਘ, ਗੁਰਿੰਦਰ ਸਿੰਘ ਗੁਰੀ ਔਜਲਾ ਅਤੇ ਅਮਨਦੀਪ ਸਿੰਘ ਅਮਨਾ ਦੇ ਨਾਂਅ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਅਜਨਾਲਾ ਥਾਣੇ ‘ਚ ਦਰਜ ਐਫ.ਆਈ.ਆਰ ਵਿੱਚ ਅੱਠ ਲੋਕਾਂ ਨੂੰ ਪੇਸ਼ ਕੀਤਾ ਗਿਆ ਹੈ ਜਿੱਥੇ ਅਦਾਲਤ ਵੱਲੋਂ ਇਹਨਾਂ ਨੂੰ 14 ਦਿਨ ਦੇ ਜੁਡੀਸ਼ੀਅਲ ਕਸਟਡੀ ‘ਤੇ ਭੇਜ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਉਨਾਂ ਕਿਹਾ ਕਿ ਪਹਿਲਾਂ ਦੇ ਰਿਮਾਂਡ ਦੌਰਾਨ ਵੀ ਕਾਫੀ ਜਾਣਕਾਰੀਆਂ ਇਨਾਂ ਕੋਲੋਂ ਮਿਲੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਅਦਾਲਤ ਵੱਲੋਂ ਇਨਾਂ ਨੂੰ ਜੁਡੀਸ਼ਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਪਹਿਲੇ ਰਿਮਾਂਡ ਵਿੱਚ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ।
ਐਮ. ਪੀ. ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਅਦਾਲਤ ਵੱਲੋਂ 14 ਦਿਨ ਦੀ ਜੁਡੀਸ਼ੀਅਲ ਹਿਰਾਸਤ

Published: