ਪੰਜਾਬ ਪੋਸਟ/ਬਿਓਰੋ
ਫਿਲਮਾਂ ਦੀ ਦੁਨੀਆਂ ਤੋਂ ਇੱਕ ਹੋਰ ਦੁਖਦ ਸੂਚਨਾ ਇਹ ਆਈ ਹੈ ਕਿ ਬਾਲੀਵੁੱਡ ਅਦਾਕਾਰਾ ਨੂਰ ਮਲਾਬਿਕਾ ਦਾਸ, ਜਿਸ ਨੇ 2023 ਦੀ ਵੈਬ ਸੀਰੀਜ਼ ‘ਦਾ ਟਰਾਇਲ’ ਵਿੱਚ ਅਭਿਨੈ ਕੀਤਾ ਸੀ, ਨੇ ਮੁੰਬਈ ਦੇ ਓਸ਼ੀਵਾਰਾ ਸਥਿਤ ਆਪਣੇ ਫਲੈਟ ਵਿੱਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। 31 ਸਾਲਾਂ ਅਦਾਕਾਰ ਦੀ ਖਰਾਬ ਅਵਸਥਾ ਵਾਲੀ ਮਿ੍ਰਤਕ ਦੇਹ ਉਸ ਸਮੇਂ ਮਿਲੀ, ਜਦੋਂ ਗੁਆਂਢੀਆਂ ਨੇ ਉਸ ਦੇ ਅਪਾਰਟਮੈਂਟ ਵਿੱਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਨੂਰ ਮਲਾਬਿਕਾ ਦਾਸ, 2023 ਦੀ ਵੈਬ ਸੀਰੀਜ਼ ‘ਦਾ ਟਰਾਇਲ’ ਵਿੱਚ ਬਾਲੀਵੁੱਡ ਅਦਾਕਾਰਾ ਕਾਜੋਲ ਦੀ ਸਹਿ-ਅਦਾਕਾਰਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਨੇਤਰੀ ਨੇ ਆਪਣੇ ਫਲੈਟ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ ਅਤੇ ਗੁਆਂਢੀ ਨੇ ਪੁਲੀਸ ਨੂੰ ਬਦਬੂ ਆਉਣ ਦੀ ਸੂਚਨਾ ਦਿੱਤੀ। ਪੁਲੀਸ ਟੀਮ ਨੇ ਦਰਵਾਜ਼ਾ ਤੋੜਿਆ ਅਤੇ ਮਿ੍ਰਤਕ ਦੇਹ ਨੂੰ ਬਰਾਮਦ ਕੀਤਾ। ਪਤਾ ਲੱਗਿਆ ਹੈ ਕਿ ਨੂਰ ਮਲਾਬਿਕਾ ਦਾਸ ਡਿਪਰੈਸ਼ਨ ਤੋਂ ਪੀੜਤ ਸੀ ਅਤੇ ਦਵਾਈ ਲੈ ਰਹੀ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਮੂਲ ਰੂਪ ਵਿੱਚ ਨੂਰ ਮਲਾਬਿਕਾ ਦਾਸ ਅਸਾਮ ਨਾਲ ਸਬੰਧਤ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਲਮ ਅਦਾਕਾਰਾ ਨੂਰ ਮਲਾਬਿਕਾ ਦਾਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
Published: