ਪੰਜਾਬ ਤੋਂ 1988 ਵਿੱਚ ਕੈਨੇਡਾ ਪ੍ਰਵਾਸ ਕਰ ਗਏ ਇੱਕ ਪੰਜਾਬੀ ਪਰਿਵਾਰ ਵਿੱਚ ਪੈਦਾ ਹੋਏ ਗੁਰਸਿਮਰਨ ਸਿੰਘ ਭੁੱਲਰ ਉਰਫ ਸਿਮ ਭੁੱਲਰ ਨੂੰ ਗ੍ਰੇਡ 3 ਵਿੱਚ ਪੜ੍ਹਦਿਆਂ ਹੀ ਉਸਦੇ ਹਮਜਮਾਤੀਆਂ ਨਾਲੋਂ ਕਿਤੇ ਵੱਧ ਲੰਮੇ ਕੱਦ ਨੂੰ ਦੇਖਦਿਆਂ ਕੋਚਾਂ ਨੇ ਸੁਝਾਅ ਦਿੱਤਾ ਸੀ ਕਿ ਇਸਨੂੰ ਬਾਸਕਿਟਬਾਲ ਖੇਡ ਵਿੱਚ ਪਾਇਆ ਜਾਵੇ। ਬੱਸ ਫਿਰ ਸਿਮ ਆਪਣੇ ਕੱਦ ਦੇ ਵਾਧੇ ਵਾਂਗ ਬਾਸਕਿਟਬਾਲ ਖੇਡ ਵਿੱਚ ਵੀ ਆਪਣਾ ਦਾਇਰਾ ਵਧਾਉਂਦਾ ਗਿਆ। 2 ਦਸੰਬਰ 1992 ਨੁੰ ਟੋਰੰਟੋ, ਓਨਟਾਰੀਓ ਵਿੱਚ ਪੈਦਾ ਹੋਏ ਸਿਮ ਭੁੱਲਰ ਦਾ ਕੱਦ 7 ਫੁੱਟ 5 ਇੰਚ ਹੈ।
ਸਿਮ ਭੁੱਲਰ ਨੇ 16 ਸਾਲ ਦੀ ਉਮਰ ਵਿੱਚ ਪਹਿਲਾਂ ਸਕੂਲ ਬਾਸਕਿਟਬਾਲ ਅਤੇ ਬਾਅਦ ਵਿੱਚ ਨਿਊ ਮੈਕਸੀਕੋ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਵੀ ਬਾਸਕਿਟਬਾਲ ਟੀਮ ਵਿੱਚ ਆਪਣੀ ਪੱਕੀ ਥਾਂ ਬਣਾਈ ਰੱਖੀ। ਭੁੱਲਰ ਦੇ ਪਿਤਾ ਅਵਤਾਰ 6 ਫੁੱਟ 4 ਇੰਚ ਅਤੇ ਉਸਦੀ ਮਾਂ ਵਰਿੰਦਰ ਕੌਰ 5 ਫੁੱਟ 10 ਇੰਚ ਵਾਂਗ ਉਸਦਾ ਭਰਾ ਤਨਵੀਰ ਅਤੇ ਭੈਣ ਅਵਨੀਤ ਵੀ ਉੱਚੇ ਕੱਦ ਕਾਠੀ ਦੇ ਹਨ ਉਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਮਹਿੰਗੀ ਬਾਸਕਿਟਬਾਲ ਲੀਗ NBA ਦੇ ਇਤਿਹਾਸ ਦਾ ਛੇਵਾਂ ਸਭ ਤੋਂ ਲੰਬਾ ਖਿਡਾਰੀ ਵੀ ਬਣਿਆ। ਭਰਾ ਤਨਵੀਰ ਤਾਂ ਬਾਸਕਿਟਬਾਲ ਦਾ ਵਧੀਆ ਖਿਡਾਰੀ ਵੀ ਹੈ ਅਤੇ ਐੱਨ. ਬੀ. ਏ. ਵੀ ਖੇਡਿਆ ਹੈ। ਸਿਮ ਭੁੱਲਰ ਨੇ ਕੈਨੇਡਾ ਦੇ ਭਾਰਤੀ ਮੂਲ ਦੇ ਪਹਿਲੇ ਖਿਡਾਰੀ ਵਜੋਂ ਅਮਰੀਕਾ ਦੀ ਪ੍ਰੋਫੈਸ਼ਨਲ ਬਾਸਕਿਟਬਾਲ ਲੀਗ ਐੱਨ. ਬੀ. ਏ. ਵਿੱਚ ਖੇਡਣ ਦਾ ਇਤਿਹਾਸ ਰਚਿਆ ਹੈ।

ਭੁੱਲਰ ਨੇ 2014 ਦੇ ਐੱਨ. ਬੀ. ਏ. ਡਰਾਫਟ ਵਿੱਚ ਬਿਨਾਂ ਡਰਾਫਟ ਕੀਤੇ ਜਾਣ ਤੋਂ ਬਾਅਦ ਐੱਨ. ਬੀ. ਏ. ਵਿੱਚ ਦਾਖਲਾ ਲਿਆ। ਉਸਨੇ ਅਗਸਤ 2014 ਵਿੱਚ ਸੈਕਰਾਮੈਂਟੋ ਕਿੰਗਜ਼ ਨਾਲ ਦਸਤਖਤ ਕੀਤੇ, ਲੀਗ ਵਿੱਚ ਖੇਡਣ ਵਾਲੇ ਭਾਰਤੀ ਮੂਲ ਦੇ ਪਹਿਲੇ ਖਿਡਾਰੀ ਵਜੋਂ ਇਤਿਹਾਸ ਰਚਿਆ। ਉਸਨੇ 7 ਅਪ੍ਰੈਲ, 2015 ਨੂੰ ਮਿਨੇਸੋਟਾ ਟਿੰਬਰਵੋਲਵਜ਼ ਦੇ ਖਿਲਾਫ ਆਪਣੀ NBA ਦੀ ਸ਼ੁਰੂਆਤ ਕੀਤੀ। ਟੋਰਾਂਟੋ ਦੇ ਈਟੋਬੀਕੋਕ ਵਿੱਚ ਫਾਦਰ ਹੈਨਰੀ ਕੈਰ ਕੈਥੋਲਿਕ ਸੈਕੰਡਰੀ ਸਕੂਲ ਵਿੱਚ ਪੜ੍ਹਦਿਆਂ ਸਿਮ ਭੁੱਲਰ ਨੇ ਕਿਸਕੀ ਬਾਸਕਟਬਾਲ ਟੀਮ ਲਈ 16 ਪੁਆਇੰਟ, 14 ਰੀਬਾਉਂਡ ਅਤੇ ਪ੍ਰਤੀ ਗੇਮ ਅੱਠ ਬਲਾਕਾਂ ਦੇ ਨਾਲ ਲਗਭਗ ਤੀਹਰੀ-ਡਬਲ ਦੀ ਔਸਤ ਬਣਾਈ। ਜਿਸਨੇ ਉਸ ਦੀਆਂ ਹੋਰ ਅੱਗੇ ਵਧਣ ਦੀਆਂ ਸੰਭਾਵਨਾਵਾਂ ਜਗਾਈਆਂ। 2010 ਦੀਆਂ ਗਰਮੀਆਂ ਵਿੱਚ 6921 ਅਮਰੀਕਾ ਵਿੱਚ ਅੰਡਰ-18 ਟੂਰਨਾਮੈਂਟ ਵਿੱਚ, ਭੁੱਲਰ ਨੇ ਆਪਣੇ ਆਕਾਰ ਅਤੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ। ਟੀਮ ਭਾਵੇਂ ਅਮਰੀਕਾ ਤੋਂ ਹਾਰ ਕੇ ਬ੍ਰਾਊਂਜ ਮੈਡਲ ਹੀ ਲਿਜਾ ਸਕੀ, ਪਰ ਇਸ ਮੈਚ ਵਿੱਚ ਭੁੱਲਰ 14 ਪੁਆਇੰਟ, ਚਾਰ ਰੀਬਾਉਂਡ ਅਤੇ ਤਿੰਨ ਬਲਾਕ ਲਾਉਣ ਦਾ ਬਿਹਤਰ ਪ੍ਰਦਰਸ਼ਨ ਕਰ ਗਿਆ। ਇਸੇ ਸਾਲ ਉਸਨੇ ਕੋਚਾਂ ਦੀ ਨਜ਼ਰ ’ਚ ਰੜਕਦੇ ਆਪਣੇ 166 ਕਿੱਲੋ ਭਾਰ ਨੂੰ 150 ਕਿੱਲੋ ਤੱਕ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ।
2014 ਦੇ ਐੱਨ. ਬੀ. ਏ. ਡਰਾਫਟ ਵਿੱਚ ਸ਼ਾਮਲ ਹੋਣ ਤੋਂ ਬਾਅਦ, ਸਿਮ ਭੁੱਲਰ 2014 ਐੱਨ. ਬੀ. ਏ. ਸਮਰ ਲੀਗ ਲਈ ਸੈਕਰਾਮੈਂਟੋ ਕਿੰਗਜ਼ ਨਾਲ ਖੇਡਣ ਦਾ ਕਰਾਰ ਕਰਕੇ ਉਹ NBA ਟੀਮ ਵਿੱਚ ਖੇਡਣ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣਿਆ। ਉਸਨੂੰ ਪੈਨ ਐਮ ਖੇਡਾਂ ਲਈ ਕੈਨੇਡੀਅਨ ਰਾਸ਼ਟਰੀ ਟੀਮ ਦਾ ਮੈਂਬਰ ਬਣਨ ਦਾ ਮਾਣ ਵੀ ਹਾਸਲ ਹੋਇਆ। ਉਸਦੀ ਮੌਜੂਦਗੀ ਨੇ ਭਾਰਤ ਅਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੀ ਬਾਸਕਟਬਾਲ ਵੱਲ ਧਿਆਨ ਦਿਵਾਉਣ ਵਿੱਚ ਮਦਦ ਕੀਤੀ। ਜਿੱਥੇ ਉਸਨੇ ਪੰਜ ਗੇਮਾਂ ਵਿੱਚ ਔਸਤ 6.0 ਅੰਕ ਅਤੇ 3.8 ਰੀਬਾਉਂਡ ਬਣਾਏ। ਕੈਨੇਡਾ ਨੇ 3-2 ਦੇ ਰਿਕਾਰਡ ਨਾਲ ਸਮਾਪਤ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਭੁੱਲਰ ਫਿਰ 2011 6921 ਅੰਡਰ-19 ਵਿਸ਼ਵ ਚੈਂਪੀਅਨਸ਼ਿਪ ਵਿੱਚ ਕੈਨੇਡਾ ਲਈ ਖੇਡਿਆ। ਛੇ ਗੇਮਾਂ ਵਿੱਚ, ਉਸਦੀ ਔਸਤ 12.3 ਅੰਕ ਅਤੇ ਪ੍ਰਤੀ ਗੇਮ 6.3 ਰੀਬਾਉਂਡ ਸੀ। ਕੈਨੇਡਾ 3-5 ਦੇ ਰਿਕਾਰਡ ਨਾਲ 11ਵੇਂ ਸਥਾਨ ’ਤੇ ਰਿਹਾ। ਸਿਮ ਨੇ ਵੈਸਟਰਨ ਐਥਲੈਟਿਕ ਕਾਨਫ੍ਰੰਸ ਟੂਰਨਾਮੈਂਟ ਵਿੱਚ ਫ੍ਰੈਸ਼ਮੈਨ ਆਫ ਦਿ ਈਅਰ ਐਵਾਰਡ ਵੀ ਹਾਸਲ ਕੀਤਾ ਅਤੇ ਦੋ ਵਾਰ ਉਸਨੇ ਟੂਰਨਾਮੈਂਟ ਦਾ MVP ਐਵਾਰਡ ਜਿੱਤਿਆ।
ਆਪਣੇ ਪਹਿਲੇ NCAA ਟੂਰਨਾਮੈਂਟ ਵਿੱਚ ਹੀ ਭਾਵੇਂ ਉਸਦੀ ਨੰਬਰ 13-ਦਰਜਾ ਪ੍ਰਾਪਤ ਟੀਮ ਐਗੀਸ ਪਹਿਲੇ ਦੌਰ ਵਿੱਚ ਨੰਬਰ 4-ਦਰਜਾ ਪ੍ਰਾਪਤ ਸੇਂਟ ਲੁਈਸ ਤੋਂ ਹਾਰ ਗਈ ਸੀ। ਪਰ ਉਹ ਆਪਣੀ ਸ਼ਾਨਦਾਰ ਖੇਡ ਸਦਕਾ NCAA ਵਿੱਚ ਸੱਤਵੇਂ ਸਥਾਨ ’ਤੇ ਰਿਹਾ।
ਭੁੱਲਰ ਐਗੀਜ, ਸੈਕਰਾਮੈਂਟ ਕਿੰਗਜ, ਟੈਨਾਨ ਟੀਗੀਅੇਸ ਗੋਸਟਹਾਕਸ ਲਈ ਖੇਡਦਾ ਰਿਹਾ ਉਸਦਾ ਨਵੀਨਤਮ ਸਟਾਪ ਤੈਨਾਨ ਟੀ. ਐੱਸ. ਜੀ. ਗੋਸਟਹਾਕਸ ਨਾਲ ਰਿਹਾ ਹੈ, ਜੋ ਭੁੱਲਰ ਦੀ ਬਾਸਕਟਬਾਲ ਲਚਕੀਲੇਪਣ ਅਤੇ ਉਸਦੇ ਵਿਸ਼ਾਲ ਫਰੇਮ ਦੇ ਹਾਰਡਵੁੱਡ ਲਾਭਾਂ ਨੂੰ ਸਾਬਤ ਕਰਦਾ ਹੈ। ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਕੇਂਦਰ ਨੇ ਦੋ WAC ਟੂਰਨਾਮੈਂਟ MVP ਪੁਰਸਕਾਰ ਵੀ ਜਿੱਤੇ।
2013 ਵਿੱਚ ਨੈਸ਼ਨਲ ਕਾਲਜੀਏਟ ਐਥਲੈਟਿਕਸ ਐਸੋਸੀਏਸ਼ਨ ਟੂਰਨਾਮੈਂਟ ਵਿੱਚ ਐਗੀਜ਼ ਦੀ ਅਗਵਾਈ ਕਰਨ ਵਿੱਚ ਮਦਦ ਕਰਦੇ ਹੋਏ ਉਸਨੇ ਔਸਤਨ 10.2 ਪੁਆਇੰਟ, 7.2 ਰੀਬਾਉਂਡਸ ਅਤੇ ਇੱਕ ਵੱਡੇ 2.9 ਬਲਾਕ ਬਣਾਏ। ਭੁੱਲਰ ਨੇ 2014-15 ਦੇ ਸੀਜ਼ਨ ਦੌਰਾਨ ਕਿੰਗਜ਼ ਲਈ ਸਿਰਫ ਤਿੰਨ ਗੇਮਾਂ ਖੇਡਣ ਤੋਂ ਬਾਅਦ NBA ਡਿਵੈਲਪਮੈਂਟ ਲੀਗ ਤੋਂ ਤਾਈਵਾਨੀਜ਼ ਸੁਪਰ ਬਾਸਕਟਬਾਲ ਲੀਗ ਅਤੇ ਚੀਨ ਵਿੱਚ ਵੱਡੀ ਪੁਲਾਂਘ ਪੁੱਟੀ।ਉਸਨੇ 7 ਅਪ੍ਰੈਲ ਨੂੰ ਮਿਨੇਸੋਟਾ ਟਿੰਬਰਵੋਲਵਜ਼ ਦੇ ਖਿਲਾਫ 2015 ਵਿੱਚ ਆਪਣੀ ਸ਼ੁਰੂਆਤ ਵਿੱਚ 16 ਸਕਿੰਟ ਰਿਕਾਰਡ ਕੀਤੇ, ਫਿਰ 82 ਸਕਿੰਟ ਅਤੇ 63 ਸਕਿੰਟ ਖੇਡੇ ਜਦੋਂ ਕਿ ਸਿਰਫ ਤਿੰਨ ਕੁੱਲ ਫੀਲਡ ਗੋਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਕ ਸਿੰਗਲ ਰੀਬਾਉਂਡ ਇਕੱਠਾ ਕੀਤਾ।
7 ਅਪ੍ਰੈਲ, 2015 ਨੂੰ ਸਿਮ ਭੁੱਲਰ ਨੇ ਇਤਿਹਾਸ ਰਚਿਆ, ਜਦੋਂ ਉਹ ਐੱਨ. ਬੀ. ਏ. ਗੇਮ ਵਿੱਚ ਖੇਡਣ ਵਾਲਾ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣ ਗਿਆ। ਸੈਕਰਾਮੈਂਟੋ ਕਿੰਗਜ਼ ਲਈ ਬੈਕਅੱਪ ਸੈਂਟਰ ਨੇ 16.1 ਸਕਿੰਟ ਬਾਕੀ ਰਹਿੰਦਿਆਂ ਮਿਨੇਸੋਟਾ ਟਿੰਬਰਵੋਲਵਜ਼ ’ਤੇ 116-111 ਦੇ ਅੰਤਰ ਨਾਲ ਜਿੱਤ ਦਰਜ ਕੀਤੀ ਅਤੇ ਉਸ ਲਈ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਗਈਆਂ। 2012-13 ਵਿੱਚ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਵਿੱਚ ਆਪਣੇ ਨਵੇਂ ਸਾਲ ਵਿੱਚ, ਉਸਨੇ WAC ਫਰੈਸ਼ਮੈਨ ਆਫ ਦਿ ਈਅਰ ਦਾ ਸਨਮਾਨ ਹਾਸਲ ਕੀਤਾ। ਉਸਨੇ ਐਗੀਜ਼ ਨੂੰ ਲਗਾਤਾਰ ਦੂਜਾ ਡਬਲਯੂ. ਏ. ਸੀ. ਟੂਰਨਾਮੈਂਟ ਦਾ ਖਿਤਾਬ ਜਿੱਤਣ ਵਿੱਚ ਮਦਦ ਕੀਤੀ ਅਤੇ ਉਸਨੂੰ ਟੂਰਨਾਮੈਂਟ ਦਾ ਐੱਮ. ਵੀ. ਪੀ. ਨਾਮ ਦਿੱਤਾ ਗਿਆ, ਜੋ 1991 ਤੋਂ ਬਾਅਦ ਇਸ ਸਨਮਾਨ ਦਾ ਦਾਅਵਾ ਕਰਨ ਵਾਲਾ ਉਹ ਪਹਿਲਾ ਨਵਾਂ ਖਿਡਾਰੀ ਬਣਿਆ। ਉਸਨੇ 2014 ਵਿੱਚ ਦੁਬਾਰਾ ਡਬਲਯੂ. ਏ. ਸੀ. ਟੂਰਨਾਮੈਂਟ ਦੇ ਐੱਮ. ਵੀ. ਪੀ. ਸਨਮਾਨਾਂ ਦਾ ਦਾਅਵਾ ਕੀਤਾ। ਭੁੱਲਰ 2010 ਵਿੱਚ ਕੈਨੇਡਾ ਦੇ ਕਾਂਸੀ ਤਮਗਾ ਜਿੱਤਣ ਦਾ ਹਿੱਸਾ ਸੀ। 6921 ਅਮਰੀਕਾ U18 ਚੈਂਪੀਅਨਸ਼ਿਪ। ਉਸਨੇ 2011 6921 U19 ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਖੇਡਿਆ। 2015 ਦੇ ਪੀ. ਏ. ਜੀ. ਮੁਕਾਬਲੇ ਵਿੱਚ ਉਸਦਾ ਸਿਲਵਰ ਰਿਹਾ।
ਸਰੂ ਦੇ ਬੂਟੇ ਵਾਂਗ ਵਧਿਆ ਸਿਮ ਭੁੱਲਰ ਵਿਸ਼ਾਲ ਫਰੇਮ, ਲਾਜਵਾਬ ਰੀਚ ਬਾਸਕਿਟ ਬਾਲ ਕੋਰਟ ਦੇ ਅੰਦਰ ਖੇਡ ਦੇ ਹਰ ਪੱਖ ਤੋਂ ਬਾਸਕਿਟ ਬਾਲ ਦੇ ਕੋਚਾਂ ਨੂੰ ਵਾਧੂ ਨਜ਼ਰ ਆਇਆ। 7 ਫੁੱਟ 5 ਇੰਚ ਲੰਮੇ ਸਿਮ ਭੁੱਲਰ ਦੇ ਪੈਰਾਂ ਦਾ ਨਾਲ 22 ਨੰਬਰ ਅਤੇ ਭਾਰ 360 ਪੌਂਡ ਸੀ। ਇਹ ਵਜ਼ਨ ਉਸ ਲਈ ਚੁਣੌਤੀ ਵੀ ਬਣਿਆ ਅਤੇ ਇਸੇ ਵਧੇ ਵਜ਼ਨ ਨੇ ਉਸਦਾ ਐੱਨ. ਬੀ. ਏ. ਵੱਲ ਜਾਣ ਦੇ ਰਾਹ ਉਹ ਐੱਨ. ਬੀ. ਏ. ਦਾ ਹਣੁ ਤੱਕ ਦਾ ਸਭ ਤੋਂ ਭਾਰਾ ਖਿਡਾਰੀ ਸੀ ਬਸ 3 ਕੁ ਗੇਮਾਂ ਉਪਰੰਤ ਉਸ ਨੂੰ ਬਾਹਰ ਬਿਠਾ ਦਿੱਤਾ ਗਿਆ। ਐੱਨ. ਬੀ. ਏ. ਡਰਾਫਟ ਵਿੱਚ ਭੁੱਲਰ ਦਾ ਨਾਮ ਨਹੀਂ ਪਿਆ।
ਕਾਲਜ ਅਤੇ ਯੂਨੀਵਰਸਿਟੀ ਪੱਧਰ ’ਤੇ ਸ਼ਾਨਦਾਰ ਖੇਡਣ ਵਾਲੇ ਭੁੱਲਰ ਲਈ ਪ੍ਰੋਫੈਸ਼ਨਲ ਖੇਡ ਵਿੱਚ ਜਾਣਾ ਸੌਖਾ ਨਹੀਂ ਸੀ, ਇੱਕ ਵਾਰ ਉਹ ਐੱਨ. ਬੀ. ਏ. ਦਾ ਪਹਿਲਾ ਇੰਡੋ-ਕੈਨੇਡੀਅਨ ਖਿਡਾਰੀ ਬਣਨੋ ਖੁੰਝ ਗਿਆ ਸੀ, ਪਰ ਇਰਾਦੇ ਪੱਕੇ ਸਿਮ ਭੁੱਲਰ ਨੇ ਐੱਨ. ਬੀ. ਏ. ਦੀ ਵਿਸ਼ਵ ਪ੍ਰਸਿੱਧ ਲੀਗ ਵਿੱਚ ਆਪਣੀ ਥਾਂ ਬਣਾਉਣ ਲਈ ਤਕੜੀ ਜੱਦੋ-ਜਹਿਦ ਕੀਤੀ ਆਪਣਾ ਭਾਰ ਘਟਾਉਣ ਲਈ ਜਫ਼ਰ-ਜਾਲੇ ਅੰਤ ਕੋਸ਼ਿਸ਼ਾਂ ਸਫਲ ਹੋਈਆਂ ਅਤੇ ਸਿਮ ਭੁੱਲਰ ਨੇ ਸਰੀਰ ਨੂੰ ਸ਼ਾਂਟ ਕੇ ਆਪਣੀ ਅੰਦਰੂਨੀ ਤਾਕਤ ਨੂੰ ਵੀ ਸਾਣ ’ਤੇ ਲਾ ਲਿਆ ਅਤੇ ਸ਼ਾਨਦਾਰ ਢੰਗ ਨਾਲ ਐੱਨ. ਬੀ. ਏ. ਦੀਆਂ ਪ੍ਰੋਫੈਸ਼ਨਲ ਕਲੱਬਾਂ ਵਿੱਚ ਵਾਪਸੀ ਕੀਤੀ। ਫਿਰ ਏਡੀ ਸ਼ਾਨਦਾਰ ਅਤੇ ਜਾਨਦਾਰ ਪ੍ਰਦਰਸ਼ਨ ਕੀਤੇ ਕਿ ਪੱਛਮ ਦਾ ਖੇਡ ਜਗਤ ਵੀ ਇਹ ਮੰਨਣ ਲੱਗ ਲਿਆ ਸੀ ਕਿ ਭੁੱਲਰ ਦੀ ਐੱਨ. ਬੀ. ਏ. ਵਿੱਚ ਚੜ੍ਹਤ ਭਾਰਤੀ ਮੂਲ ਦੇ ਕੈਨੇਡੀਅਨ ਨੌਜਵਾਨਾਂ ਅਤੇ ਖਾਸਕਰ ਪੰਜਾਬ ਦੇ ਗੱਭਰੂਆਂ ਵਿੱਚ ਬਾਸਕਿਟਬਾਲ ਕੋਰਟ ਵਿੱਚ ਜਾਣ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਛਾ ਜਾਣ ਦੀ ਇੱਕ ਚਿਣਗ ਪੈਦਾ ਕਰ ਸਕਦੀ ਹੈ।
ਇਸਦਾ ਪ੍ਰਭਾਵ ਵੀ ਪਿਆ। ਭੁੱਲਰ ਨੇ 4 ਮਈ 2013 ਨੂੰ ਨੋਇਡਾ ਵਿੱਚ ਪਹਿਲੇ ਰਿਲਾਇੰਸ ਫਾਊਂਡੇਸ਼ਨ ਜੂਨੀਅਰ NBA ਏਲੀਟ ਨੈਸ਼ਨਲ ਕੈਂਪ ਦਾ ਉਦਘਾਟਨ ਵੀ ਕੀਤਾ ਭਾਰਤ ਵਿੱਚ ਰਿਲਾਇੰਸ ਫਾਊਂਡੇਸ਼ਨ ਜੂਨੀਅਰ ਐੱਨ. ਬੀ. ਏ. ਪ੍ਰੋਗਰਾਮ ਬਾਸਕਟਬਾਲ ਰਾਹੀਂ ਸਿਹਤ, ਤੰਦਰੁਸਤੀ ਅਤੇ ਇੱਕ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ, ਅਤੇ ਟੀਮ ਵਰਕ, ਕੁਰਬਾਨੀ, ਅਨੁਸ਼ਾਸਨ, ਸਮਰਪਣ ਅਤੇ ਸਪੋਰਟਸਮੈਨਸ਼ਿਪ ਵਰਗੇ ਖੇਡ ਦੇ ਮੁੱਲਾਂ ਨੂੰ ਸਿਖਾਉਂਦਾ ਹੈ। 2013 ਤੋਂ, ਇਹ ਪ੍ਰੋਗਰਾਮ ਅੱਠ ਸ਼ਹਿਰਾਂ ਦੇ 1,000 ਸਕੂਲਾਂ ਵਿੱਚ 10 ਲੱਖ ਤੋਂ ਵੱਧ ਨੌਜਵਾਨਾਂ ਤੱਕ ਪਹੁੰਚ ਚੁੱਕਾ ਹੈ। NBA ਨੇ 1,000 ਤੋਂ ਵੱਧ PE ਅਧਿਆਪਕਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਸਹਿਭਾਗੀ ਸਕੂਲਾਂ ਨੂੰ 15,000 ਤੋਂ ਵੱਧ ਬਾਸਕਟਬਾਲ ਅਤੇ 300 ਰਿਮ ਦਾਨ ਕੀਤੇ ਹਨ। ਉਸਨੇ ਭਾਰਤ ਵਿੱਚ ਬਾਸਕਟਬਾਲ ਦੀ ਖੇਡ ਨੂੰ ਹੋਰ ਚਮਕਾਉਣ ਵਿੱਚ ਵੀ ਮਦਦ ਕੀਤੀ।
ਭੁੱਲਰ ਨੇ 2015 ਵਿੱਚ ਕਿਹਾ, “ਇਹ ਬਹੁਤ ਵਧੀਆ ਭਾਵਨਾ ਸੀ ਅਤੇ ਮੈਂ ਇੱਕ ਰਾਜਦੂਤ ਬਣ ਕੇ ਖੁਸ਼ ਹਾਂ।’’ ਐੱਨ. ਬੀ. ਏ. ਵਿੱਚ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣਨ ਵਾਲੇ ਭੁੱਲਰ ਲਈ ਚੀਨ ਦੀ ਪ੍ਰਸਿੱਧ ਬਾਸਕਿਟਬਾਲ ਲੀਗ ਵਿੱਚ ਜਾਣ ਦਾ ਰਾਹ ਵੀ ਖੁੱਲ੍ਹਿਆ ਚੀਨ ਵਿੱਚ ਉਸਦਾ ਭਰਵਾਂ ਸਵਾਗਤ ਹੋਇਆ ਹਰ ਕੋਈ ਉਸਨੂੰ ਗਲੇ ਲਾਉਣ ਲਈ ਤਾਂਘਦਾ ਰਿਹਾ, ਚੀਨੀ ਲੋਕ ਐੱਨ. ਬੀ. ਏ. ਸਟਾਰ ਚੀਨੀ ਮੂਲ ਦੇ ਖਿਡਾਰੀ ਯਾਓ ਮਿੰਗ ਦੇ ਦੀਵਾਨੇ ਹਨ ਭੁੱਲਰ ਦੀ ਖੇਡ ਜੁਗਤ ਅਤੇ ਮੈਦਾਨ ਵਿੱਚ ਵਰਤੀ ਤੂਫਾਨੀ ਤਾਕਤ ਸਦਕਾ ਚੀਨੀ ਲੋਕ ਉਸਨੂੰ ‘ਇੰਡੀਅਨ ਯਾਓ’ ਭਾਵ ਭਾਰਤੀ ਯਾਓ ਆਖ ਕੇ ਬੁਲਾਉਂਦੇ ਰਹੇ। 7 ਫੁੱਟ 6 ਇੰਚ ਲੰਬੇ ਯਾਓ ਮਿੰਗ ਨੇ ਚੀਨ ਤੋਂ ਬਾਹਰ ਵੀ ਬਹੁਤ ਪ੍ਰਸਿੱਧ ਖਿਡਾਰੀ ਹੈ ਜਿਸਨੁੰ ਹੂਸਟਨ ਰੌਕਟਸ ਨੇ 2002 ਵਿੱਚ ਪਹਿਲੀ ਵਾਰ ਪਿਕ ਕੀਤਾ ਸੀ ਅਤੇ ਉਹ ਵੱਖ-ਵੱਖ ਟੀਮਾਂ ਲਈ ਐੱਨ. ਬੀ. ਏ. ਦੇ 8 ਸੀਜਨ ਖੇਡਿਆ। ਉਹ ਚੀਨੀ ਖੇਡ ਪ੍ਰੇਮੀਆਂ ਦਾ ਗਲੋਬਲ ਅੰਬੈਸਡਰ ਹੈ ਅਤੇ ਸਿਮ ਨੇ ਵੀ ਉਸੇ ਰਾਹ ’ਤੇ ਚੱਲਣ ਦੀ ਕੋਸ਼ਿਸ ਕਰਨ ਦਾ ਦਮ ਭਰਿਆ ਸੀ। ਸਿਮ ਭੁੱਲਰ ਦੀ ਕਹਾਣੀ ਗਲੋਬਲ ਪੱਧਰ ’ਤੇ ਭਾਰਤੀ ਪ੍ਰਵਾਸੀਆਂ ਸਦਾ ਲਈ ਪ੍ਰੇਰਿਤ ਕਰਦੀ ਰਹੇਗੀ।
-ਪੰਜਾਬ ਪੋਸਟ






