9.9 C
New York

ਕੌਮੀ ਡੋਪਿੰਗ ਰੋਕੂ ਏਜੰਸੀ ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਕੀਤਾ ਮੁਅੱਤਲ

Published:

Rate this post

ਦਿੱਲੀ/ਪੰਜਾਬ ਪੋਸਟ

ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਕੌਮੀ ਟੀਮ ਲਈ ਚੋਣ ਟਰਾਇਲ ਦੌਰਾਨ 10 ਮਾਰਚ ਨੂੰ ਡੋਪ ਟੈਸਟ ਲਈ ਨਮੂਨਾ ਦੇਣ ਤੋਂ ਇਨਕਾਰ ਕਰਨ ’ਤੇ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਨਾਡਾ ਨੇ ਉਸ ਨੂੰ ਪਹਿਲਾਂ 23 ਅਪਰੈਲ ਨੂੰ ਮੁਅੱਤਲ ਕੀਤਾ ਸੀ, ਜਿਸ ਤੋਂ ਬਾਅਦ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਵੀ ਟੋਕੀਓ ਓਲੰਪਿਕਸ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਨੂੰ ਮੁਅੱਤਲ ਕਰ ਦਿੱਤਾ ਸੀ। ਬਜਰੰਗ ਨੇ ਅਸਥਾਈ ਮੁਅੱਤਲੀ ਖ਼ਿਲਾਫ਼ ਅਪੀਲ ਕੀਤੀ ਸੀ ਅਤੇ ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ (ਏਡੀਡੀਪੀ) ਨੇ 31 ਮਈ ਨੂੰ ਇਸ ਨੂੰ ਉਦੋਂ ਤੱਕ ਰੱਦ ਕਰ ਦਿੱਤਾ ਸੀ ਜਦੋਂ ਤੱਕ ਨਾਡਾ ਦੋਸ਼ ਦਾ ਨੋਟਿਸ ਜਾਰੀ ਨਹੀਂ ਕਰਦਾ। ਓਲੰਪਿਕ ਤਗ਼ਮਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਇਹ ਸਰਕਾਰ ਦਾ ਬਦਲਾ ਲੈਣ ਵਾਲਾ ਕਦਮ ਹੈ। ਪਹਿਲਵਾਨ ਨੇ ਦੋਸ਼ ਲਾਇਆ ਕਿ ਸਰਕਾਰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬਿ੍ਰਜ ਭੂਸ਼ਣ ਤੋਂ ਖ਼ਿਲਾਫ਼ ਲੰਮੇ ਸਮੇਂ ਤੋਂ ਚੱਲ ਰਹੇ ਪ੍ਰਦਰਸ਼ਨ ’ਚ ਹਿੱਸਾ ਲੈਣ ਦਾ ਕਥਿਤ ਬਦਲਾ ਲੈਣਾ ਚਾਹੁੰਦੀ ਹੈ।

Read News Paper

Related articles

spot_img

Recent articles

spot_img