ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਦੇ ਵਾਸ਼ਿੰਗਟਨ ਸ਼ਹਿਰ ਵਿੱਚ ਨਾਟੋ ਸਮੂਹ ਦੀ ਵਰੇਗੰਢ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਹੈ ਕਿ ਕੈਨੇਡਾ ਵੱਲੋਂ ਯੂਕਰੇਨ ਨੂੰ ਰੂਸ ਖਿਲਾਫ਼ ਮਦਦ ਵਜੋਂ 5 ਮਿਲੀਅਨ ਦੇ ਹੋਰ ਆਰਥਕ ਮਦਦ ਦਿੱਤੀ ਜਾਵੇਗੀ। ਕੈਨੇਡਾ ਨੇ ਇਹ ਐਲਾਨ ਨਾਟੋ ਸਮੂਹ ਵੱਲੋਂ ਕਨੇਡਾ ਨੂੰ ਨਾਟੋ ਦੇ ਸੁਰੱਖਿਆ ਬਜਟ ਵਿੱਚ ਆਪਣੀ ਪ੍ਰਤੀ ਵਿਅਕਤੀ ਆਮਦਨ ਦਾ ਘੱਟੋ ਘੱਟ ਦੋ ਫੀਸਦੀ ਪੂਰਾ ਕਰਨ ਅਤੇ ਆਪਣੇ ਰੱਖਿਆ ਬਜਟ ਵਧਾਉਣ ਲਈ ਪਾਏ ਗਏ ਭਾਰੀ ਦਬਾਅ ਤੋਂ ਬਾਅਦ ਕੀਤਾ ਗਿਆ ਹੈ। ਇਸ ਸੰਮੇਲਨ ਦੌਰਾਨ ਕੈਨੇਡਾ ਨੇ ਇੱਕ ਹੋਰ ਅਹਿਮ ਐਲਾਨ ਕੀਤਾ ਹੈ ਕਿ ਦੇਸ਼ ਵੱਲੋਂ 12 ਹਾਈ ਪਾਵਰ ਬਰਫ ਵਿੱਚ ਚੱਲਣ ਵਾਲੀਆਂ ਨਵੀਆਂ ਪਣ ਡੁੱਬੀਆਂ ਖਰੀਦੀਆਂ ਜਾਣਗੀਆਂ। ਇਸ ਰੱਖਿਆ ਨੀਤੀ ਨੂੰ ਕੈਨੇਡਾ ਅਗਲੇ ਸਾਲ ਅਪ੍ਰੈਲ ਮਹੀਨੇ ਤੱਕ ਲਾਗੂ ਕਰੇਗਾ ਹਾਲਾਂਕਿ ਕੈਨੇਡਾ ਵੱਲੋਂ ਇਸ ਉੱਪਰ ਆਉਣ ਵਾਲੇ ਕੁੱਲ ਖਰਚੇ ਦਾ ਅੰਦਾਜ਼ਨ ਵੇਰਵਾ ਨਹੀਂ ਦਿੱਤਾ ਗਿਆ।
ਅਮਰੀਕਾ ਵਿਖੇ ਨਾਟੋ ਸਮੂਹ ਦੀ ਮੀਟਿੰਗ ‘ਚ ਕੈਨੇਡਾ ਵੱਲੋਂ ਯੂਕਰੇਨ ਲਈ 5 ਮਿਲੀਅਨ ਡਾਲਰ ਦੀ ਮਦਦ ਦਾ ਐਲਾਨ

Published: