ਪੰਜਾਬ ਪੋਸਟ/ਬਿਓਰੋ
ਲੋਕ ਸਭਾ ਚੋਣ ਉਪਰੰਤ ਨਵੀਂ ਸਰਕਾਰ ਦੇ ਗਠਨ ਲਈ ਕਾਰਵਾਈ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਅਹੁਦਾ ਸੰਭਾਲਣ ਤੱਕ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਮੰਤਰੀ ਮੰਡਲ ਦੇ ਨਾਲ ਆਪਣਾ ਅਸਤੀਫਾ ਸੌਂਪਿਆ। ਓਧਰ, ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਪੂਰਨ ਬਹੁਮਤ ਨਾ ਮਿਲਣ ’ਤੇ ਭਾਜਪਾ ਨੇ ਜਿਥੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤੇਲਗੂ ਦੇਸਮ ਪਾਰਟੀ (ਟੀਡੀਪੀ) ‘ਐਨਡੀਏ ਦਾ ਹਿੱਸਾ ਹੈ, ਉਥੇ ਹੀ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ’ਚ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੇ ਮੀਡੀਆ ਨੂੰ ਸੰਬੋਧਨ ਕੀਤਾ। ਭਾਜਪਾ ਦੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ ਨੂੰ ਸਮਰਥਨ ਦਿੰਦੇ ਹੋਏ ਟੀਡੀਪੀ ਸੁਪਰੀਮੋ ਐਨ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਉਨਾਂ ਨੇ ਦੇਸ਼ ਵਿੱਚ ਬਹੁਤ ਸਾਰੇ ਰਾਜਨੀਤਕ ਬਦਲਾਅ ਦੇਖੇ ਹਨ ਪਰ ਓਹ ਐਨਡੀਏ ਵਿੱਚ ਹਨ ਅਤੇ ਐਨ ਡੀ ਏ ਦੀ ਮੀਟਿੰਗ ਵਿੱਚ ਜਾ ਰਹੇ ਹਨ ਅਤੇ ਜੇਕਰ ਕੋਈ ਹੋਰ ਚੀਜ਼ ਹੁੰਦੀ ਹੈ ਤਾਂ ਓਹ ਮੀਡੀਆ ਨੂੰ ਜ਼ਰੂਰ ਤੁਹਾਨੂੰ ਦੱਸਣਗੇ।