0.5 C
New York

ਮਹਿਜ਼ ਇੱਕ ਸੈਂਟੀਮੀਟਰ ਦੇ ਫਰਕ ਨਾਲ ਡਾਇਮੰਡ ਲੀਗ ਖ਼ਿਤਾਬ ਤੋਂ ਖੁੰਝਿਆ ਨੀਰਜ ਚੋਪੜਾ

Published:

Rate this post

ਬ੍ਰਸੱਲਜ਼/ਪੰਜਾਬ ਪੋਸਟ

ਭਾਰਤ ਦਾ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਖਿਤਾਬ ਤੋਂ ਇੱਕ ਸੈਂਟੀਮੀਟਰ ਨਾਲ ਖੁੰਝ ਗਿਆ ਅਤੇ ਸੀਜ਼ਨ ਫਾਈਨਲ ਵਿੱਚ 87.86 ਮੀਟਰ ਦੇ ਥਰੋਅ ਨਾਲ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਿਹਾ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ 26 ਸਾਲਾ ਚੋਪੜਾ ਨੇ 2022 ’ਚ ਟਰਾਫੀ ਜਿੱਤੀ ਸੀ ਅਤੇ ਪਿਛਲੇ ਸਾਲ ਦੂਜੇ ਸਥਾਨ ’ਤੇ ਰਿਹਾ ਸੀ। ਉਸ ਨੇ ਤੀਜੀ ਕੋਸ਼ਿਸ਼ ਵਿੱਚ ਸਰਬੋਤਮ ਥਰੋਅ ਕੀਤਾ ਪਰ ਜੇਤੂ ਐਂਡਰਸਨ ਪੀਟਰਜ਼ ਦੇ 87.87 ਮੀਟਰ ਦੇ ਥਰੋਅ ਤੋਂ ਸਿਰਫ ਇੱਕ ਸੈਂਟੀਮੀਟਰ ਪਿੱਛੇ ਰਹਿ ਗਿਆ। ਦੋ ਵਾਰ ਦੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਪੀਟਰਜ਼ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਸਰਬੋਤਮ ਥਰੋਅ ਕੀਤਾ ਸੀ। ਜਰਮਨੀ ਦਾ ਜੂਲੀਅਨ ਵੈਬਰ 85.97 ਮੀਟਰ ਥਰੋਅ ਨਾਲ ਤੀਜੇ ਸਥਾਨ ’ਤੇ ਰਿਹਾ। ਚੋਪੜਾ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ 89.94 ਮੀਟਰ ਹੈ ਜਦਕਿ ਉਸ ਦਾ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ 89.49 ਮੀਟਰ ਹੈ। ਆਪਣੀਆਂ ਛੇ ਕੋਸ਼ਿਸ਼ਾਂ ਵਿੱਚ ਉਸ ਨੇ 86.82 ਮੀਟਰ, 83.49, 87.86, 82.04, 83.30 ਅਤੇ 86.46 ਮੀਟਰ ਦੂਰ ਨੇਜ਼ਾ ਸੁੱਟਿਆ। ਹਰਿਆਣਾ ਦੇ ਚੋਪੜਾ ਨੇ ਇਸ ਸੀਜ਼ਨ ’ਚ ਫਿਟਨੈੱਸ ਨੂੰ ਲੈ ਕੇ ਸੰਘਰਸ਼ ਕੀਤਾ ਹੈ। ਸੱਟ ਨੇ ਉਸ ਨੂੰ ਪੂਰਾ ਸੀਜ਼ਨ ਪ੍ਰਭਾਵਿਤ ਕੀਤਾ ਅਤੇ 90 ਮੀਟਰ ਥਰੋਅ ਕਰਨ ਦੀਆਂ ਕੋਸ਼ਿਸ਼ਾਂ ਪ੍ਰਭਾਵਿਤ ਹੋਈਆਂ ਹਨ। ਡਾਇਮੰਡ ਲੀਗ ਚੈਂਪੀਅਨ ਬਣਨ ’ਤੇ ਪੀਟਰਜ਼ ਨੂੰ ਡਾਇਮੰਡ ਲੀਗ ਟਰਾਫੀ ਅਤੇ 30 ਹਜ਼ਾਰ ਡਾਲਰ ਮਿਲੇ। ਚੋਪੜਾ ਨੂੰ ਫਾਈਨਲ ਵਿੱਚ ਦੂਜੇ ਸਥਾਨ ’ਤੇ ਰਹਿਣ ਲਈ 12,000 ਡਾਲਰ ਦਾ ਇਨਾਮ ਦਿੱਤਾ ਗਿਆ। ਇਸ ਦੇ ਨਾਲ ਹੀ ਵੱਕਾਰੀ ਡਾਇਮੰਡ ਲੀਗ ਸੀਰੀਜ਼ ਅਤੇ ਕੌਮਾਂਤਰੀ ਅਥਲੈਟਿਕਸ ਦਾ ਸੀਜ਼ਨ ਵੀ ਸਮਾਪਤ ਹੋ ਗਿਆ। 

Read News Paper

Related articles

spot_img

Recent articles

spot_img