ਪੰਜਾਬ ਪੋਸਟ/ਬਿਓਰੋ
ਪਹਿਲਾਂ ਨੀਟ-ਯੂ.ਜੀ. ਅਤੇ ਫੇਰ ਯ.ੂਜੀ.ਸੀ. ਨੈੱਟ ਦੇ ਇਮਤਿਹਾਨ ਵਿੱਚ ਧਾਂਦਲੀ ਦਾ ਮੁੱਦਾ ਕਾਫੀ ਭਖਦਾ ਜਾ ਰਿਹਾ ਹੈ। ਬੀਤੇ ਦਿਨ ਉਚੇਰੀ ਸਿੱਖਿਆ ਦੇ ਅਧਿਆਪਕਾਂ ਦੀ ਚੋਣ ਦਾ ਰਾਹ ਤਿਆਰ ਕਰਨ ਵਾਲੀ ਯੂ.ਜੀ.ਸੀ. ਨੈੱਟ ਪ੍ਰੀਖਿਆ ’ਚ ਧਾਂਦਲੀ ਦੇ ਇਲਜ਼ਾਮ ਮਗਰੋਂ ਇਹ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਹੁਣ ਨੀਟ-ਯੂ.ਜੀ. 2024 ਬਾਬਤ ਸ਼ੰਕੇ ਹੋਰ ਵਧ ਗਏ ਹਨ ਅਤੇ ਉਸ ਨੂੰ ਵੀ ਰੱਦ ਕਰਨ ਦੀ ਮੰਗ ਹੋਣ ਲੱਗੀ ਹੈ। ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਨੀਟ-ਯੂ.ਜੀ. 2024 ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਸਮੇਤ ਹੋਰ ਪਟੀਸ਼ਨਾਂ ’ਤੇ ਕੌਮੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.), ਕੇਂਦਰ ਅਤੇ ਹੋਰਨਾਂ ਤੋਂ ਜਵਾਬ ਮੰਗ ਲਿਆ ਹੈ। ਅਦਾਲਤ ਨੇ ਐੱਨ.ਟੀ.ਏ. ਦੀਆਂ ਉਨਾਂ ਪਟੀਸ਼ਨਾਂ ’ਤੇ ਵੀ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਨਾਂ ਵਿੱਚ ਨੀਟ-ਯੂ.ਜੀ. ਵਿਵਾਦ ਵਾਲੀਆਂ ਪਟੀਸ਼ਨਾਂ ਹਾਈਕੋਰਟਾਂ ਤੋਂ ਸੁਪਰੀਮ ਕੋਰਟ ਵਿੱਚ ਤਬਦੀਲ ਕਰਨ ਦੀ ਬੇਨਤੀ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਐੱਨ.ਟੀ.ਏ. ਅਤੇ ਹੋਰ ਪਟੀਸ਼ਨਰਾਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਆਉਂਦੀ 8 ਜੁਲਾਈ ਨੂੰ ਸੁਣਵਾਈ ਹੋਵੇਗੀ। ਕੁੱਲ ਮਿਲਾ ਕੇ ਇਹ ਵਿਵਾਦ ਅਤੇ ਇਸ ਦਾ ਦਾਇਰਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ।
ਦਾਖਲਾ ਪ੍ਰੀਖਿਆਵਾਂ ਵਿੱਚ ਧਾਂਦਲੀ ਦਾ ਰੌਲਾ ਹੁਣ ਸੁਪ੍ਰੀਮ ਕੋਰਟ ਤੱਕ ਪਹੁੰਚਾ : ਪ੍ਰੀਖਿਆ ਰੱਦ ਕਰਨ ਦੀ ਮੰਗ ਉੱਠੀ
Published: