ਪੰਜਾਬ ਪੋਸਟ/ਬਿਓਰੋ
ਨੀਟ-ਯੂਜੀ ਪ੍ਰੀਖਿਆ ’ਚ ਗੜਬੜੀ ਦੇ ਬੇਹੱਦ ਚਰਚਿਤ ਮਾਮਲੇ ’ਚ ਸੀ. ਬੀ. ਆਈ. ਨੇ ਮਹਾਰਾਸ਼ਟਰ ਦੇ ਲਾਤੂਰ ਤੋਂ ਬੇਨੇਮੀਆਂ ਸਬੰਧੀ ਇੱਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ ਜਿਸ ਨਾਲ ਹੁਣ ਤੱਕ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਨੌਂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਪਹਿਲਾਂ ਮਹਾਰਾਸ਼ਟਰ ਪੁਲੀਸ ਨੇ ਕੀਤੀ ਸੀ ਤੇ ਸੀ. ਬੀ. ਆਈ. ਨੇ ਹੁਣ ਲਾਤੂਰ ਮਾਮਲੇ ਨਾਲ ਸਬੰਧੀ ਜੂਨੇਥੱਪਾ ਨੂੰ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਅਨੁਸਾਰ ਲਾਤੂਰ ਦੇ ਦੋ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਪ੍ਰੀਖਿਆ ਪਾਸ ਕਰਵਾਉਣ ਲਈ ਨੀਟ-ਯੂਜੀ ਦੇ ਹਰ ਉਮੀਦਵਾਰ ਕੋਲੋਂ 5-5 ਲੱਖ ਰੁਪਏ ਮੰਗੇ ਸਨ। ਉਨਾਂ ਕਿਹਾ ਕਿ ਸੀ. ਬੀ. ਆਈ. ਨੇ ਬਿਹਾਰ ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ ਛੇ ਵਿਅਕਤੀਆਂ, ਲਾਤੂਰ ਅਤੇ ਗੋਧਰਾ ਵਿੱਚ ਇੱਕ-ਇੱਕ ਅਤੇ ਦੇਹਰਾਦੂਨ ਤੋਂ ਇੱਕ ਨੂੰ ਗਿ੍ਰਫਤਾਰ ਕੀਤਾ ਹੈ। ਦੱਸਣਾ ਬਣਦਾ ਹੈ ਕਿ ਮੈਡੀਕਲ ਦਾਖਲਾ ਪ੍ਰੀਖਿਆ 5 ਮਈ ਨੂੰ ਹੋਈ ਸੀ ਜਿਸ ਵਿੱਚ ਬੇਨੇਮੀਆਂ ਕਾਰਨ ਵਿਵਾਦ ਭਖ ਗਿਆ ਸੀ। ਇਸ ਤੋਂ ਬਾਅਦ ਕੇਂਦਰ ਨੇ ਏਜੰਸੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ ਅਤੇ ਇਹੀ ਮਾਮਲਾ ਸੁਪ੍ਰੀਮ ਕੋਰਟ ’ਚ ਵੀ ਪਹੁੰਚਿਆ ਹੋਇਆ ਹੈ।
ਨੀਟ-ਯੂਜੀ ਪ੍ਰੀਖਿਆ ਮਾਮਲੇ ’ਚ ਖੁੱਲਣ ਲੱਗੀਆਂ ਪਰਤਾਂ
Published: