ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤ ਦੇ ਕੌਮੀ ਬਾਲ ਕਮਿਸ਼ਨ ਨੇ ਚਰਚਿਤ ਓਟੀਟੀ ਮੰਚ ‘ਨੈੱਟਫਲਿਕਸ’ ਨੂੰ ਆਪਣੇ ਪਲੇਟਫਾਰਮ ’ਤੇ ਨਾਬਾਲਗਾਂ ਨੂੰ ਕਥਿਤ ਅਸ਼ਲੀਲ ਸਮੱਗਰੀ ਦਿਖਾਉਣ ਦੇ ਦੋਸ਼ ਤਹਿਤ ਅਗਲੇ ਸੋਮਵਾਰ ਨੂੰ ਤਲਬ ਕਰ ਲਿਆ ਹੈ। ਕੌਮੀ ਬਾਲ ਕਮਿਸ਼ਨ ਨੇ ਇਸ ਸਬੰਧੀ ਨੈੱਟਫਲਿਕਸ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਿਸ ਵਿਚ ਕਿਹਾ ਗਿਆ ਕਿ ਇਹ ਮਾਮਲਾ ਪੋਕਸੋ ਐਕਟ-2012 ਦੀ ਉਲੰਘਣਾ ਦਾ ਬਣਦਾ ਹੈ। ਕੌਮੀ ਬਾਲ ਕਮਿਸ਼ਨ ਨੇ ਕਿਹਾ ਕਿ ਉਸ ਨੇ ਇਸੇ ਮਾਮਲੇ ’ਤੇ ਜੂਨ ਦੇ ਸ਼ੁਰੂ ਵਿੱਚ ਨੈਟਫਲਿਕਸ ਨੂੰ ਬਾਕਾਇਦਾ ਲਿਖਿਆ ਵੀ ਸੀ ਪਰ ਮੂਹਰਲੇ ਬੰਨਿਓਂ ਕੋਈ ਜਵਾਬ ਨਹੀਂ ਮਿਲਿਆ ਸੀ। ਹੁਣ ਕੌਮੀ ਬਾਲ ਕਮਿਸ਼ਨ ਨੇ ਐਕਟ 2005 ਦੀ ਧਾਰਾ 14 ਤਹਿਤ ਨੈੱਟਫਲਿਕਸ ਅਧਿਕਾਰੀਆਂ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਮਾਮਲੇ ’ਤੇ ਨੈੱਟਫਲਿਕਸ ਤੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਮਿਲੀ।
ਕੌਮੀ ਬਾਲ ਕਮਿਸ਼ਨ ਨੇ ‘ਨੈੱਟਫਲਿਕਸ’ ਵਾਲਿਆਂ ਨੂੰ ਵਿਵਾਦਿਤ ਸਮਗਰੀ ਵਿਖਾਉਣ ਦੇ ਮਾਮਲੇ ‘ਚ ਤਲਬ ਕੀਤਾ

Published: