ਵਾਸ਼ਿੰਗਟਨ ਡੀਸੀ, ਅਮਰੀਕਾ/ਪੰਜਾਬ ਪੋਸਟ
ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਅਮਰੀਕਾ ਦੇ ਉੱਘੇ ਮਿਲਵਾਕੀ ਸ਼ਹਿਰ ਵਿਖੇ ਹੋਈ ਜਿਸ ਵਿੱਚ ਰਾਸ਼ਟਰਪਤੀ ਚੋਣਾਂ ਸਬੰਧੀ ਕੁੱਝ ਅਹਿਮ ਐਲਾਨ ਸਾਹਮਣੇ ਆਏ ਹਨ। ਇਸੇ ਕਨਵੈਨਸ਼ਨ ਦੌਰਾਨ ਰਿਪਬਲਿਕਨ ਪਾਰਟੀ ਵੱਲੋਂ ਅਧਿਕਾਰਤ ਤੌਰ ਉੱਤੇ ਰਾਸ਼ਟਰਪਤੀ ਦੇ ਅਹੁਦੇ ਲਈ ਡੋਨਾਲਡ ਟਰੰਪ ਨੂੰ ਉਮੀਦਵਾਰ ਐਲਾਨਿਆ ਗਿਆ ਅਤੇ ਇਸ ਮਗਰੋਂ ਡੋਨਾਲਡ ਟਰੰਪ ਨੇ ਜੇ.ਡੀ ਵੈਂਸ ਨੂੰ ਆਪਣੇ ਨਾਲ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਹੈ। ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਵੈਂਸ ਦੀ ਉਮੀਦਵਾਰੀ ਦਾ ਐਲਾਨ ਕੀਤਾ। ਟਰੰਪ ਦੇ ਏਸ ਐਲਾਨ ਦੀ ਇਸ ਕਰਕੇ ਚਰਚਾ ਹੋ ਰਹੀ ਹੈ ਕਿਉਂਕਿ ਕਿਸੇ ਸਮੇਂ ਜੇ.ਡੀ ਵੈਂਸ, ਟਰੰਪ ਦੇ ਆਲੋਚਕ ਵਜੋਂ ਵੇਖੇ ਜਾਂਦੇ ਰਹੇ ਹਨ ਹਾਲਾਂਕਿ ਬਾਅਦ ਵਿਚ ਓਹ ਟਰੰਪ ਦੇ ਭਰੋਸੇਮੰਦ ਆਗੂਆਂ ਵਿੱਚੋਂ ਇੱਕ ਵੀ ਬਣ ਕੇ ਉੱਭਰੇ ਸਨ। ਦੂਜੇ ਬੰਨੇ, ਮੌਜੂਦਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੈਂਸ ਨੂੰ ਟਰੰਪ ਦੇ ਨਾਲ ਉੱਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਚੁਣੇ ਜਾਣ ‘ਤੇ ਵਧਾਈ ਵੀ ਦਿੱਤੀ ਹੈ ਅਤੇ ਨਾਲ ਹੀ ਜੇ.ਡੀ ਵੈਂਸ ਦਾ ਸਾਹਮਣਾ ਕਰਨ ਲਈ ਖੁਦ ਨੂੰ ਤਿਆਰ ਦੱਸਿਆ ਹੈ। ਇਸ ਦਰਮਿਆਨ, ਟਰੰਪ ਨੇ ਹਮਲੇ ਵਾਲੇ ਘਟਨਾਕ੍ਰਮ ਤੋਂ ਬਾਅਦ ਰਾਸ਼ਟਰਪਤੀ ਬਾਇਡਨ ਵੱਲੋਂ ਹਾਲ ਚਾਲ ਪੁੱਛਣ ਲਈ ਕੀਤੇ ਫੋਨ ਬਦਲੇ ਉਨ੍ਹਾਂ ਦੀ ਸ਼ਲਾਘਾ ਕੀਤੀ।
ਰਿਪਬਲਿਕਨ ਪਾਰਟੀ ਵੱਲੋਂ ਅਧਿਕਾਰਤ ਤੌਰ ਉੱਤੇ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਐਲਾਨੇ
Published:






