(ਪੁਣੇ/ਪੰਜਾਬ ਪੋਸਟ)
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਭਾਰਤ ਨੂੰ ਪੁਣੇ ਵਿਖੇ ਖੇਡੇ ਗਏ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ 113 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਟੈਸਟ ਮੈਚ ਨੂੰ ਵੱਡੇ ਫਰਕ ਨਾਲ ਜਿੱਤਦੇ ਸਾਰ ਨਿਊਜ਼ੀਲੈਂਡ ਨੇ ਆਪਣੇ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਨੂੰ ਭਾਰਤ ਵਿੱਚ ਹੀ ਟੈਸਟ ਲੜੀ ਵਿੱਚ ਹਰਾਇਆ ਹੈ। ਇਸ ਜਿੱਤ ਦੀ ਖਾਸ ਗੱਲ ਇਹ ਵੀ ਹੈ ਕਿ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਇਹ ਮੈਚ ਜਿੱਤਦੇ ਸਾਰ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ 2-0 ਦੀ ਅਗੇਤ ਹਾਸਿਲ ਕਰਦੇ ਹੋਏ ਲੜੀ ਵੀ ਆਪਣੇ ਨਾਂਅ ਕਰਨ ਲਈ ਹੈ। ਦੂਜੇ ਬੰਨੇ ਭਾਰਤ ਦੀ ਕ੍ਰਿਕਟ ਟੀਮ 12 ਸਾਲਾਂ ਦੇ ਲੰਮੇ ਅਰਸੇ ਬਾਅਦ ਆਪਣੇ ਘਰੇਲੂ ਮੈਦਾਨ ਉੱਤੇ ਟੈਸਟ ਲੜੀ ਹਾਰੀ ਹੈ। ਇਸ ਤੋਂ ਪਹਿਲਾਂ ਸਾਲ 2012 ਵਿੱਚ ਇੰਗਲੈਂਡ ਦੀ ਕ੍ਰਿਕਟ ਟੀਮ ਨੇ ਭਾਰਤ ਦੌਰੇ ਉੱਤੇ ਟੈਸਟ ਲੜੀ ਜਿੱਤੀ ਸੀ।
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਭਾਰਤ ਨੂੰ ਟੈਸਟ ਲੜੀ ਵਿੱਚ ਹਰਾ ਕੇ ਰਚਿਆ ਇਤਿਹਾਸ
Published: