ਬਠਿੰਡਾ/ਪੰਜਾਬ ਪੋਸਟ
ਕੌਮੀ ਜਾਂਚ ਏਜੰਸੀ ਯਾਨੀ ਕਿ ਐਨਆਈਏ ਵੱਲੋਂ ਅੱਜ ਪੰਜਾਬ ਵਿਚ ਚੜ੍ਹਦੀ ਸਵੇਰ ਤਿੰਨ ਵੱਖ-ਵੱਖ ਥਾਵਾਂ ਉੱਤੇ ਰੇਡ ਮਾਰੀ ਗਈ ਹੈ। ਐਨਆਈਏ ਦੀ ਟੀਮ ਵੱਲੋਂ ਸਵੇਰੇ-ਸਵੇਰੇ ਸ੍ਰੀ ਮੁਕਤਸਰ ਸਾਹਿਬ, ਬਠਿੰਡ ਤੇ ਮਾਨਸਾ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਨਸ਼ੇ ਦੇ ਮਾਮਲੇ ਵਿਚ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਖੇ ਅਮਨਦੀਪ ਨਾਂਅ ਦੇ ਵਿਅਕਤੀ ਦੇ ਘਰ ਐਨਆਈਏ ਵੱਲੋਂ ਛਾਪਾ ਮਾਰਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਅਮਨਦੀਪ ਇਸ ਵੇਲੇ ਨਾਭਾ ਜੇਲ੍ਹ ਵਿਚ ਬੰਦ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਭਾਵ ਨਸ਼ਾ ਰੋਕੂ ਐਕਟ ਤਹਿਤ ਮਾਮਲਾ ਦਰਜ ਹੈ। ਛਾਪੇਮਾਰੀ ਦੀ ਇਸ ਕਾਰਵਾਈ ਸਬੰਧੀ ਹੋਰ ਤਫਸੀਲੀ ਜਾਣਕਾਰੀ ਬਾਅਦ ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ।