ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ ਚ ਐਨ. ਆਰ. ਆਈਜ. ਕੋਟੇ ‘ਤੇ ਐਡਮਿਸ਼ਨ ਦੇ ਨਿਯਮਾਂ ‘ਚ ਬਦਲਾਵ ਕੀਤਾ ਗਿਆ ਹੈ। ਇਸ ਦੇ ਤਹਿਤ ਹੁਣ NRIs ਦੇ ਕਰੀਬੀਆਂ ਨੂੰ ਵੀ ਐਨ ਆਰ ਆਈ ਕੋਟੇ ਵਿੱਚ ਐਡਮਿਸ਼ਨ ਮਿਲ ਸਕੇਗੀ। ਇਸ ਸਬੰਧੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜੀਵ ਸੂਦ ਦੇ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ।