(ਮੁੰਬਈ/ਪੰਜਾਬ ਪੋਸਟ)
ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ ਨਵੇਂ ਕੈਲੰਡਰ ਵਰ੍ਹੇ ਦੇ ਪਹਿਲੇ ਦਿਨ ਯਾਨੀ 01 ਜਨਵਰੀ 2025 ਨੂੰ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਅਤੇ ਚਾਂਦੀ ਦੀ ਕੀਮਤ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨਾ ਆਪਣੇ ਪਿਛਲੇ ਪ੍ਰਤੀ 10 ਗ੍ਰਾਮ ਕੀਮਤ ਦੇ ਅੰਕੜੇ ਤੋਂ ਅੱਗੇ ਵਧਿਆ ਹੈ, ਜਦਕਿ ਚਾਂਦੀ ਦੀ ਕੀਮਤ 85 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ। ਮਿਲੀ ਜਾਣਕਾਰੀ ਮੁਤਾਬਕ, ਰਾਸ਼ਟਰੀ ਪੱਧਰ ‘ਤੇ 999 ਸ਼ੁੱਧਤਾ ਵਾਲੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 76534 ਰੁਪਏ ਹੈ ਜਦੋਂ ਕਿ 999 ਸ਼ੁੱਧ ਚਾਂਦੀ ਦੀ ਕੀਮਤ 85900 ਰੁਪਏ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 76162 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ ਭਾਵ ਬੁੱਧਵਾਰ ਸਵੇਰੇ ਮਹਿੰਗਾ ਹੋ ਕੇ 76534 ਰੁਪਏ ਤਕ ਪਹੁੰਚ ਗਈ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ ‘ਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।
ਨਵੇਂ ਸਾਲ ਦੇ ਪਹਿਲੇ ਦਿਨ, ਸੋਨੇ ਦੀ ਕੀਮਤ ‘ਚ ਹੋਇਆ ਵਾਧਾ ਜਦਕਿ ਚਾਂਦੀ ਦੀ ਕੀਮਤ ਆਈ ਹੇਠਾਂ

Published: