ਦਿੱਲੀ/ਪੰਜਾਬ ਪੋਸਟ
ਭਾਰਤੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇਕ ਮਹੱਤਵਪੂਰਨ ਕਦਮ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 15 ਜਨਵਰੀ ਨੂੰ ਫ਼ੌਜ ਦਿਵਸ ਮੌਕੇ ਤਿੰਨ ਪ੍ਰਮੁੱਖ ਜਲ ਸੈਨਾ ਲੜਾਕੂ ਜਹਾਜ਼ ਆਈਐਨਐਸ ਸੂਰਤ, ਆਈਐਨਐਸ ਨੀਲਗਿਰੀ ਅਤੇ ਆਈਐਨਐਸ ਵਾਘਸ਼ੀਰ ਨੂੰ ਦੇਸ਼ ਨੂੰ ਸਮਰਪਤ ਕੀਤਾ। ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇਨ੍ਹਾਂ ਜਲ ਸੈਨਾ ਦੇ ਜਹਾਜ਼ਾਂ ਨੂੰ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ। ਉਨ੍ਹਾਂ ਕਿਹਾ, ‘ਮੈਂ ਹਰ ਉਸ ਬਹਾਦਰ ਵਿਅਕਤੀ ਨੂੰ ਸਲਾਮ ਕਰਦਾ ਹਾਂ ਜਿਸ ਨੇ ਦੇਸ਼ ਦੀ ਰੱਖਿਆ ਲਈ ਅਪਣਾ ਜੀਵਨ ਸਮਰਪਤ ਕੀਤਾ ਹੈ। ਮੈਂ ਭਾਰਤ ਮਾਤਾ ਦੀ ਰੱਖਿਆ ਵਿਚ ਲੱਗੇ ਹਰ ਬਹਾਦਰ ਯੋਧੇ ਨੂੰ ਵਧਾਈ ਦਿੰਦਾ ਹਾਂ’। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੀ ਸਮੁੰਦਰੀ ਵਿਰਾਸਤੀ ਜਲ ਸੈਨਾ ਦੇ ਸ਼ਾਨਦਾਰ ਇਤਿਹਾਸ ਅਤੇ ਆਤਮ-ਨਿਰਭਰ ਭਾਰਤ ਮੁਹਿੰਮ ਲਈ ਵੀ ਵੱਡਾ ਦਿਨ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਨੇ ਜਲ ਸੈਨਾ ਨੂੰ ਨਵੀਂ ਤਾਕਤ ਅਤੇ ਦ੍ਰਿਸ਼ਟੀ ਦਿਤੀ ਸੀ ਅਤੇ ਅਸੀਂ ਉਨ੍ਹਾਂ ਦੀ ਇਸ ਪਵਿੱਤਰ ਧਰਤੀ ’ਤੇ 21ਵੀਂ ਸਦੀ ਦੀ ਜਲ ਸੈਨਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਚੁੱਕ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਕ ਵਿਨਾਸ਼ਕਾਰੀ, ਇਕ ਫ੍ਰੀਗੇਟ ਅਤੇ ਇਕ ਪਣਡੁੱਬੀ ਨੂੰ ਇਕੱਠੇ ਕਮੀਸ਼ਨ ਕੀਤਾ ਜਾ ਰਿਹਾ ਹੈ। ਇਹ ਮਾਣ ਵਾਲੀ ਗੱਲ ਹੈ ਕਿ ਤਿੰਨੋਂ ‘ਮੇਡ ਇਨ ਇੰਡੀਆ’ ਭਾਵ ਭਾਰਤ ਵਿੱਚ ਤਿਆਰ ਕੀਤੇ ਗਏ ਹਨ।
ਰਾਸ਼ਟਰੀ ਫੌਜ ਦਿਵਸ ਮੌਕੇ ਅੱਜ ਤਿੰਨ ਪ੍ਰਮੁੱਖ ਜਲ ਸੈਨਾ ਲੜਾਕੂ ਜਹਾਜ਼ ਦੇਸ਼ ਨੂੰ ਸਮਰਪਿਤ ਕੀਤੇ ਗਏ

Published: