ਮੁੰਬਈ/ਪੰਜਾਬ ਪੋਸਟ
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਇੱਕ 26 ਸਾਲਾ ਮਹਿਲਾ ਡਾਕਟਰ, ਜਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਖ਼ੁਦਕੁਸ਼ੀ ਕਰ ਲਈ ਸੀ ਦੇ ਬਹੁ-ਚਰਚਿਤ ਕੇਸ ਵਿੱਚ ਪੁਲੀਸ ਨੇ ਪੁਣੇ ਤੋਂ ਇਕ ਮੁਲਜ਼ਮ ਬਾਂਕਰ ਨੂੰ ਗ੍ਰਿਫਤਾਰ ਕੀਤਾ ਹੈ। ਫਲਟਨ ਸਬ-ਡਿਸਟ੍ਰਿਕਟ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੀ ਇਸ ਡਾਕਟਰ ਨੇ ਸਬ-ਇੰਸਪੈਕਟਰ ਗੋਪਾਲ ਬਡਨੇ ’ਤੇ ਚਾਰ ਵਾਰ ਜਬਰ ਜਨਾਹ ਕਰਨ ਅਤੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੱਕ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕਰਨ ਦਾ ਦੋਸ਼ ਲਾਇਆ ਹੈ। ਆਪਣੀ ਜਾਨ ਲੈਣ ਤੋਂ ਪਹਿਲਾਂ ਉਸ ਨੇ ਆਪਣੇ ਹੱਥ ’ਤੇ ਲਿਖਿਆ ਸੀ ਕਿ ਬਡਨੇ ਨੇ ਉਸ ਨਾਲ ਜਬਰ ਜਨਾਹ ਕੀਤਾ ਸੀ। ਮਹਿਲਾ ਡਾਕਟਰ ਨੇ ਇੱਕ ਚਾਰ ਪੰਨਿਆਂ ਦਾ ਇੱਕ ਪੱਤਰ ਛੱਡਿਆ ਹੈ। ਇਸ ਪੱਤਰ ਵਿੱਚ ਜਿਸ ਵਿੱਚ ਕਥਿਤ ਜਿਨਸੀ ਹਮਲੇ, ਪਰੇਸ਼ਾਨੀ ਅਤੇ ਭ੍ਰਿਸ਼ਟਾਚਾਰ ਦੇ ਹੈਰਾਨ ਕਰਨ ਵਾਲੇ ਵੇਰਵੇ ਸਾਹਮਣੇ ਆਏ ਹਨ।






