- ਗੁ: ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਮੇਨ ਚੌਕ ਵਿਖੇ ਹੋਵੇਗਾ ਆਯੋਜਨ
ਸ੍ਰੀ ਚਮਕੌਰ ਸਾਹਿਬ/ਪੰਜਾਬ ਪੋਸਟ
ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਸੇਵਾਵਾਂ ਨਿਭਾ ਰਹੇ ਵੰਨ ਬੀਟ ਮੈਡੀਕਲ ਗਰੁੱਪ ਟਰਸਟ ਵੱਲੋਂ ਦਸਮ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਚਮਕੌਰ ਦੀ ਗੜੀ ਦੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਮੈਡੀਕਲ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੇਨ ਚੌਂਕ, ਸ੍ਰੀ ਚਮਕੌਰ ਸਾਹਿਬ ਵਿਖੇ ਤਿੰਨ ਦਿਨ, ਮਿਤੀ 20, 21 ਅਤੇ 22 ਦਸੰਬਰ ਦਿਨ ਸ਼ੁੱਕਰਵਾਰ, ਸਨਿਚਰਵਾਰ ਅਤੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰੇ ਚਾਰ ਵਜੇ ਤੱਕ ਇਸ ਖੂਨਦਾਨ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵੰਨ ਬੀਟ ਮੈਡੀਕਲ ਗਰੁੱਪ ਦੇ ਚੇਅਰਮੈਨ ਸ: ਬਹਾਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਫਤਹਿ ਹਸਪਤਾਲ ਮੋਰਿੰਡਾ ਤੋਂ ਮਾਹਿਰ ਡਾਕਟਰਾਂ ਦੀ ਟੀਮ ਅਤੇ ਸੰਤ ਗੁਰਮੇਲ ਸਿੰਘ ਮੈਮੋਰੀਅਲ ਤੋਂ ਬਲੱਡ ਟੀਮ ਵਿਸ਼ੇਸ਼ ਤੌਰ ਉੱਤੇ ਪਹੁੰਚ ਰਹੀ ਹੈ ਜਿਨਾਂ ਦੀ ਨਜ਼ਰਸਾਨੀ ਤਹਿਤ ਇਹ ਸਮੁੱਚਾ ਕੈਂਪ ਲੱਗੇਗਾ ਜਦਕਿ ਇਸ ਮੌਕੇ ਦਵਾਈਆਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ। ਇਸ ਮੌਕੇ ਮੈਡੀਕਲ ਕੈਂਪ ਵਿੱਚ ਬੱਚਿਆਂ ਦੇ ਮਾਹਿਰ ਡਾ: ਮਿਰਗਿੰਦ ਸਿੰਘ, ਔਰਤਾਂ ਦੇ ਸਪੈਸ਼ਲਿਸਟ ਡਾ: ਰਵਿੰਦਰ ਕੌਰ ਅਤੇ ਬੱਚਿਆਂ ਦੇ ਸਪੈਸ਼ਲਿਸਟ ਡਾ: ਲਖਵੀਰ ਸਿੰਘ ਉਚੇਚੇ ਤੌਰ ‘ਤੇ ਆਪਣੀਆਂ ਸੇਵਾਵਾਂ ਦੇਣਗੇ। ਇਸ ਉਪਰਾਲੇ ਵਿੱਚ ਸੁੱਖ ਪਲਾਜ਼ਾ ਦੇ ਐਮ.ਡੀ ਸ਼ੇਰ ਸਿੰਘ ਦੇ ਨਾਲ ਨਾਲ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ, ਡੀਐਸਪੀ ਮਨਜੀਤ ਸਿੰਘ ਔਲਖ, ਉਕਪਾਲ ਸਿੰਘ (ਸ੍ਰੀ ਚਮਕੌਰ ਸਾਹਿਬ), ਬਾਬਾ ਸੁਖਦੇਵ ਸਿੰਘ (ਜੋਗਾਨੰਦ), ਸਵਰਨ ਸਿੰਘ ਸੈਂਪਲਾ (ਆਈ ਆਰ ਐਸ) ਬਾਬਾ ਜੋਗਿੰਦਰ ਸਿੰਘ (ਸ੍ਰੀ ਚਮਕੌਰ ਸਾਹਿਬ), ਸੰਤ ਬਾਬਾ ਬਲਵੀਰ ਸਿੰਘ ਜੀ ਧਿਆਨੂੰ ਮਾਜਰੇ ਵਾਲੇ, ਰਣਵੀਰ ਸਿੰਘ (ਫਤਿਹ ਹਸਪਤਾਲ ਮੋਰਿੰਡਾ), ਗੁਰਦੇਵ ਸਿੰਘ, ਕੁਲਵਿੰਦਰ ਸਿੰਘ (ਸ੍ਰੀ ਚਮਕੌਰ ਸਾਹਿਬ), ਅਮਨਿੰਦਰ ਸਿੰਘ (ਸ੍ਰੀ ਚਮਕੌਰ ਸਾਹਿਬ) ਅਤੇ ਉਦੇਵੀਰ ਸਿੰਘ ਦਾ ਵੀ ਸਹਿਯੋਗ ਹੋਵੇਗਾ। ਇਸ ਸਮੁੱਚੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਇਸ ਨੰਬਰ, 75278-44952 ਉੱਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।