ਚਮਕੌਰ ਸਾਹਿਬ/ਪੰਜਾਬ ਪੋਸਟ
ਵਨ ਬੀਟ ਮੈਡੀਕਲ ਗਰੁੱਪ ਵੱਲੋਂ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਵਿਖੇ ਸਰਦਾਰ ਬਹਾਦਰ ਸਿੰਘ ਜੀ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ, ਖੂਨਦਾਨ ਕੈਂਪ ਅਤੇ ਐਕੋਪਰੈਸ਼ਨ ਕੈਂਪ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਮੇਨ ਚਮਕੌਰ ਸਾਹਿਬ ਵਿਖੇ ਲਗਾਇਆ ਗਿਆ। ਇਹ ਕੈਂਪ ਲਗਾਤਾਰ ਤਿੰਨ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਟੀਮ ਫਤਿਹ ਹਸਪਤਾਲ ਮੋਰਿੰਡਾ ਵੱਲੋਂ ਵਿਸ਼ੇਸ਼ ਤੌਰ ਤੇ ਪੁਹੰਚੀ ਅਤੇ ਸੰਤ ਗੁਰਮੇਲ ਸਿੰਘ ਮੈਮੋਰੀਅਲ ਹਸਪਤਾਲ ਬਲਾਚੌਰ ਵੱਲੋਂ ਖੂਨਦਾਨ ਟੀਮ ਆਪਣੀ ਹਾਜ਼ਰੀ ਲਗਵਾਈ ਗਈ। ਵਨ ਬੀਟ ਮੈਡੀਕਲ ਗਰੁੱਪ ਵੱਲੋਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਚਮਕੌਰ ਸਾਹਿਬ ਵਿਖੇ ਵੀ ਇਹ ਕੈਂਪ ਲਗਾਤਾਰ ਤਿੰਨ ਦਿਨ ਲਗਾਇਆ ਜਾਂਦਾ ਹੈ, ਜਿਸ ਵਿੱਚ ਦਸਮੇਸ਼ ਹਸਪਤਾਲ ਚਮਕੌਰ ਸਾਹਿਬ ਵੱਲੋਂ ਡਾਕਟਰਾਂ ਦੀ ਟੀਮ, ਬਲੱਡ ਟੀਮ ਸ਼ਹੀਦ ਭਗਤ ਸਿੰਘ ਬਲੱਡ ਸੈਂਟਰ ਨਵਾਂ ਸ਼ਹਿਰ ਟੀਮ ਨੇ ਸੇਵਾਵਾਂ ਨਿਭਾਈਆਂ। ਦੋਨਾਂ ਕੈਂਪ ਵਿੱਚ ਓ. ਪੀ. ਡੀ. ਆਏ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ 289 ਯੂਨਿਟਾਂ ਖੂਨਦਾਨ ਇਕੱਤਰ ਕੀਤਾ ਗਿਆ।
ਇਸ ਕੈਂਪ ਵਿੱਚ ਹਾਜ਼ਰੀ ਲਾਉਣ ਪਹੁੰਚੇ ਐੱਸ ਐੱਸ ਪੀ ਗੁਰਨੀਤ ਸਿੰਘ ਖੁਰਾਣਾ, ਐੱਸ ਪੀ ਰੂਪਨਗਰ ਰਾਜਪਾਲ ਸਿੰਘ, ਡੀ ਐੱਸ ਪੀ ਅਤੇ ਐੱਸ ਐੱਚ ਓ ਚਮਕੌਰ ਸਾਹਿਬ ਹਾਜ਼ਰ ਰਹੇ। ਇਸ ਮੌਕੇ ਉਕਪਾਲ ਸਿੰਘ ਚਮਕੌਰ ਸਾਹਿਬ, ਮੈਡਮ ਗੁਰਮੀਤ ਕੌਰ, ਰਵੀ ਕੁਮਾਰ ਆਰਟੀਟੈਕਟ, ਹਰਮੇਸ਼ ਕੁਮਾਰ, ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਸਨੀ ਬਾਠ, ਗੁਰਦੇਵ ਸਿੰਘ, ਬਾਬਾ ਜੋਗਿੰਦਰ ਸਿੰਘ, ਬਾਬਾ ਸੁਖਦੇਵ ਸਿੰਘ ਜੋਗਾ ਨੰਦ, ਡਾਕਟਰ ਮਿਰਗਿੰਦ ਮੋਰਿੰਡਾ, ਰਣਵੀਰ ਸਿੰਘ, ਉਦੇਵੀਰ ਸਿੰਘ, ਮਨਰਾਜਵੀਰ ਕੌਰ, ਵਿੱਕੀ ਪਟਿਆਲਾ ਆਦਿ ਪਤਵੰਤੇ ਸੱਜਣਾਂ ਨੇ ਮੈਡੀਕਲ ਕੈਂਪ ਵਿੱਚ ਸਹਿਯੋਗ ਕੀਤਾ।
ਵਨ ਬੀਟ ਮੈਡੀਕਲ ਗਰੁੱਪ ਵੱਲੋਂ ਚਮਕੌਰ ਸਾਹਿਬ ਵਿਖੇ ਤਿੰਨ ਦਿਨਾ ਮੈਡੀਕਲ ਕੈਂਪ

Published: