ਦਿੱਲੀ/ਪੰਜਾਬ ਪੋਸਟ
ਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਵਿੱਚ ਕੇਂਦਰ ਸਰਕਾਰ ਲੋਕ ਸਭਾ ’ਚ ਵਿੱਤੀ ਗ੍ਰਾਂਟਾਂ ਬਾਰੇ ਕੰਮਕਾਜ ਪੂਰਾ ਕਰਨ ਤੋਂ ਬਾਅਦ ‘ਇੱਕ ਦੇਸ਼ ਇੱਕ ਚੋਣ’ ਬਾਰੇ ਬਿਲਾਂ ਨੂੰ ਪੇਸ਼ ਕਰੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਇਸ ਤੋਂ ਪਹਿਲਾਂ ਸੰਵਿਧਾਨ (129ਵੀਂ ਸੋਧ) ਬਿਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿਲ ਸੋਮਵਾਰ ਨੂੰ ਲੋਕ ਸਭਾ ’ਚ ਪੇਸ਼ ਕਰਨ ਲਈ ਸੂਚੀਬੱਧ ਕੀਤੇ ਗਏ ਸਨ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸਦਨ ਵਲੋਂ ਸੋਮਵਾਰ ਨੂੰ ਸੂਚੀਬੱਧ ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਪਹਿਲੇ ਬੈਚ ਨੂੰ ਪਾਸ ਕਰਨ ਤੋਂ ਬਾਅਦ ਬਿਲ ਇਸ ਹਫਤੇ ਦੇ ਅਖੀਰ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਲੋਕ ਸਭਾ ਸਕੱਤਰੇਤ ਵਲੋਂ ਜਾਰੀ ਸੋਧੇ ਹੋਏ ਏਜੰਡੇ ’ਚ ਸੋਮਵਾਰ ਦੇ ਏਜੰਡੇ ’ਚ ਇਨ੍ਹਾਂ ਦੋਹਾਂ ਬਿਲਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।