16.8 C
New York

ਦੋ ਸਾਲਾਂ ਤੋਂ ਪਾਕਿਸਤਾਨ ‘ਚ ਫਸਿਆ ਰਾਮਪੁਰ ਦਾ ਇੱਕ ਪਰਿਵਾਰ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਇੱਕ ਪਰਿਵਾਰ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨ ਵਿੱਚ ਫਸਿਆ ਹੋਇਆ ਹੈ। ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਨੂੰ ਭਾਰਤ ਵਾਪਸ ਆਉਣ ਲਈ ਮਦਦ ਦੀ ਅਪੀਲ ਕੀਤੀ ਹੈ। ਦਰਅਸਲ ਰਾਮਪੁਰ ਦਾ ਰਹਿਣ ਵਾਲਾ ਵਿਅਕਤੀ ਆਪਣੇ ਸਾਲੇ ਦੇ ਵਿਆਹ ‘ਚ ਸ਼ਾਮਲ ਹੋਣ ਲਈ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਾਕਿਸਤਾਨ ਗਿਆ ਸੀ।
ਉਦੋਂ ਤੋਂ ਇਹ ਪੂਰਾ ਪਰਿਵਾਰ ਪਾਕਿਸਤਾਨ ਵਿੱਚ ਫਸਿਆ ਹੋਇਆ ਹੈ। ਖਬਰਾਂ ਮੁਤਾਬਕ ਮਾਜਿਦ ਹੁਸੈਨ ਦਾ ਵਿਆਹ ਪਾਕਿਸਤਾਨ ਦੀ ਰਹਿਣ ਵਾਲੀ ਤਾਹਿਰ ਜਬੀਨ ਨਾਲ ਹੋਇਆ ਸੀ। ਤਾਹਿਰ ਜਬੀਨ 2007 ‘ਚ ਲੰਬੇ ਸਮੇਂ ਦੇ ਵੀਜ਼ੇ ‘ਤੇ ਭਾਰਤ ਆਈ ਸੀ ਅਤੇ ਰਾਮਪੁਰ ‘ਚ ਆਪਣੇ ਪਤੀ ਨਾਲ ਰਹਿਣ ਲੱਗੀ ਸੀ। ਵਿਆਹ ਤੋਂ ਬਾਅਦ ਮਾਜਿਦ ਹੁਸੈਨ ਦੇ ਤਿੰਨ ਬੱਚੇ ਹੋਏ।
ਤਾਹਿਰ ਜਬੀਨ ਦੇ ਭਰਾ ਦਾ ਸਾਲ 2022 ‘ਚ ਵਿਆਹ ਹੋ ਰਿਹਾ ਸੀ। ਆਪਣੇ ਭਰਾ ਦੇ ਵਿਆਹ ‘ਚ ਸ਼ਾਮਲ ਹੋਣ ਲਈ ਉਹ (ਤਾਹਿਰ ਜਬੀਨ) ਆਪਣੇ ਪਤੀ ਮਾਜਿਦ ਹੁਸੈਨ ਅਤੇ ਤਿੰਨੋਂ ਬੱਚਿਆਂ ਨਾਲ ਨੂਰੀ ਵੀਜ਼ੇ ‘ਤੇ ਪਾਕਿਸਤਾਨ ਗਈ ਸੀ। ਪਰ ਕਿਸੇ ਕਾਰਨ ਉਨ੍ਹਾ ਦਾ ਦੋ ਦਿਨ ਦਾ ਵੀਜ਼ਾ ਨਿਕਲ ਗਿਆ, ਜਿਸ ਕਾਰਨ ਉਹ ਉੱਥੇ ਹੀ ਫਸ ਗਏ ਅਤੇ ਭਾਰਤ ਵਾਪਸ ਨਹੀਂ ਆ ਸਕੇ।
ਇਸ ਦੇ ਨਾਲ ਹੀ ਹੁਣ ਰਾਮਪੁਰ ‘ਚ ਮਾਜਿਦ ਹੁਸੈਨ ਦੀ ਮਾਂ ਅਤੇ ਭੈਣ ਸਮੇਤ ਪੂਰੇ ਪਰਿਵਾਰ ਦਾ ਬੁਰਾ ਹਾਲ ਹੈ। ਖਬਰਾਂ ਮੁਤਾਬਕ ਮਾਜਿਦ ਹੁਸੈਨ ਦੀ ਮਾਂ ਫਾਮਿਦ ਦਾ ਬਿਆਨ ਸਾਹਮਣੇ ਆਇਆ ਹੈ। ਹੁਸੈਨ ਦੀ ਮਾਂ ਫਾਮਿਦ ਨੇ ਦੱਸਿਆ ਕਿ ਬੇਟਾ ਅਤੇ ਨੂੰਹ ਵਿਆਹ ‘ਚ ਸ਼ਾਮਲ ਹੋਣ ਲਈ ਤਿੰਨ ਮਹੀਨੇ ਦੇ ਵੀਜ਼ੇ ‘ਤੇ ਪਾਕਿਸਤਾਨ ਗਏ ਸਨ।

Read News Paper

Related articles

spot_img

Recent articles

spot_img