3.9 C
New York

ਮਨੁੱਖੀ ਸਰੀਰ ਦੀ ਕਾਇਆ ਕਲਪ ਕਰਨ ਦਾ ਲਾਮਿਸਾਲ ਕੁਦਰਤੀ ਉਪਰਾਲਾ  ਕਾਇਆ ਕਲਪ (ਪਾਲਮਪੁਰ)

Published:

Rate this post

ਅੱਜ ਦੇ ਇਸ ਜ਼ਮਾਨੇ ਵਿੱਚ ਇਲਾਜ ਦੀਆਂ ਵੱਖ_ਵੱਖ ਤਰਾਂ ਦੀਆਂ ਵਿਧੀਆਂ ਤੁਸੀਂ ਵੇਖੀਆਂ ਹੋਣਗੀਆਂ ਅਤੇ ਹਰੇਕ ਮਨੁੱਖ ਤੰਦਰੁਸਤ ਜੀਵਨ ਦੀ ਭਾਲ ਵਿੱਚ ਕਈ ਤਰਾਂ ਦੇ ਹੀਲੇ ਵਸੀਲੇ ਕਰਦਾ ਨਜ਼ਰ ਆਉਂਦਾ ਹੈ। ਅਜਿਹੇ ਵਿੱਚ ਇੱਕ ਇਲਾਜ ਪ੍ਰਣਾਲੀ ਅਜਿਹੀ ਵੀ ਚੱਲ ਰਹੀ ਹੈ ਜੋ ਕੁਦਰਤ ਦੀ ਗੋਦ ਵਿੱਚ ਮਨੁੱਖੀ ਰੋਗਾਂ ਨੂੰ ਇੱਕ ਲਾਮਿਸਾਲ ਢੰਗ ਨਾਲ ਠੀਕ ਕਰਨ ਦਾ ਉਪਰਾਲਾ ਕਰਦੀ ਹੈ। ਇਹ ਨਿਵੇਕਲਾ ਉਪਰਾਲਾ ਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿਖੇ ਹੋ ਰਿਹਾ ਹੈ, ਜਿੱਥੇ ਇੱਕ ਜਨਤਕ ਚੈਰੀਟੇਬਲ ਟਰੱਸਟ- ‘ਵਿਵੇਕਾਨੰਦ ਮੈਡੀਕਲ ਰਿਸਰਚ ਟਰੱਸਟ’ ਨੇ ਯੋਗਾ, ਪ੍ਰਾਣਾਯਾਮ, ਮੈਡੀਟੇਸ਼ਨ, ਨੈਚਰੋਪੈਥੀ, ਪੰਚਕਰਮ, ਫਿਜ਼ੀਓਥੈਰੇਪੀ, ਐਕਯੂਪ੍ਰੈਸ਼ਰ, ਮੈਗਨੇਟੋਥੈਰੇਪੀ, ਡਾਈਟ ਥੈਰੇਪੀ, ਹਿਮਾਲੀਅਨ ਰਿਸਰਚ ਇੰਸਟੀਟਿਊਟ ਆਫ ਯੋਗਾ ਨੈਚਰੋਪੈਥੀ ਦੇ ਅਧੀਨ ਕੋਲੋਨ ਹਾਈਡਰੋਥੈਰੇਪੀ ਦੇ ਨਾਮ ਨਾਲ ਨਵੀਂ ਸਥਾਪਿਤ ਕੀਤੀ ਗਈ ਇਲਾਜ ਦੀ ਇੱਕ ਏਕੀਕਿ੍ਰਤ ਪ੍ਰਣਾਲੀ ਸ਼ੁਰੂ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਕੁਦਰਤ ਦੀ ਗੋਦ ਵਿੱਚ ਵਸੇ ਕਾਂਗੜਾ ਜ਼ਿਲੇ ਦੇ ਪਾਲਮਪੁਰ ਸ਼ਹਿਰ ਵਿਖੇ, ‘ਕਾਇਆਕਲਪ’ ਦੇ ਨਾਂਅ ਹੇਠ ਇਹ ਨਿਵੇਕਲਾ ਕਾਰਜ ਚੱਲਦਾ ਹੈ।

‘ਕਾਇਆ’ ਦਾ ਅਰਥ ਸਰੀਰ ਹੈ ਜਦੋਂ ਕਿ ‘ਕਲਪ’ ਦਾ ਅਰਥ ਪਰਿਵਰਤਨ ਹੈ ਅਤੇ ਇਸ ਤਰਾਂ, ਸਮੂਹਿਕ ਤੌਰ ’ਤੇ ‘ਕਾਇਆ ਕਲਪ’ ਦਾ ਅਰਥ ਸਰੀਰ ਦਾ ਮੁਕੰਮਲ ਪਰਿਵਰਤਨ ਹੈ। ‘ਕਾਇਆ ਕਲਪ’ ਇਸ ਵਿਸ਼ਵਾਸ ਨੂੰ ਲੈ ਕੇ ਚੱਲਦੀ ਸੰਸਥਾ ਹੈ ਕਿ ਕੇਵਲ ਸਰੀਰ ਦਾ ਇਲਾਜ ਕਰਨਾ ਸੰਪੂਰਨ ਸਿਹਤ ਸੰਭਾਲ ਨਹੀਂ ਹੈ ਜਦੋਂ ਤੱਕ ਮਨ ਅਤੇ ਆਤਮਾ ਸੰਪੂਰਨ ਸਮਕਾਲੀ ਨਹੀਂ ਹੁੰਦੇ ਅਤੇ ਇਸੇ ਸੰਕਲਪ ਨੂੰ ਲੈ ਕੇ ਉਹ ਸਾਲ 2005 ਤੋਂ ਸਿਹਤ ਦੀ ਸੇਵਾ ਕਰਨ ਵਾਲੀ ਪ੍ਰਮਾਣਿਤ ਸੰਸਥਾ ਬਣੀ ਹੈ। ਕਾਇਆ ਕਲਪ ਪ੍ਰਮਾਣਿਕ ਅਤੇ ਪ੍ਰਭਾਵੀ ਅਭਿਆਸ ਦੇ ਮੱਦੇਨਜ਼ਰ ਇਲਾਜ ਦੇ ਵਿਕਲਪਕ ਪ੍ਰਣਾਲੀਆਂ ਦੇ ਸਾਰੇ ਅਨੁਕੂਲ ਰੂਪਾਂ ਨੂੰ ਇੱਕ ਛੱਤ ਹੇਠਾਂ ਲਿਆਉਣ ਦਾ ਟੀਚਾ ਲੈ ਕੇ ਚੱਲਦੀ ਹੈ, ਜਿੱਥੇ ਕੁਦਰਤ ਦੇ ਇਲਾਜ, ਆਯੁਰਵੇਦ, ਪੰਚਕਰਮਾ, ਯੋਗਾ ਅਤੇ ਫਿਜ਼ੀਓਥੈਰੇਪੀ ਬਾਰੇ ਜਾਗਰੂਕਤਾ ਵੀ ਪ੍ਰਦਾਨ ਹੁੰਦੀ ਹੈ। ਕਾਇਆ ਕਲਪ ਨੇ ਸ਼ਕਤੀਸ਼ਾਲੀ ਹਿਮਾਲਿਆ ਦੀ ਬਰਫ਼ ਨਾਲ ਢਕੀ ਧੌਲਾਧਰ ਰੇਂਜ ਦੁਆਰਾ ਬਖਸ਼ੀ ਕੁਦਰਤ ਦੀ ਗੋਦ ਵਿੱਚ ਯੋਗਾ ਨਾਲ ਜੁੜੇ ਆਯੁਰਵੇਦ ਅਤੇ ਕੁਦਰਤ ਦੇ ਇਲਾਜ ਦੇ ਨਿਰੰਤਰ ਪ੍ਰਮਾਣਿਕ ਅਭਿਆਸਾਂ ਦੁਆਰਾ ਦਵਾਈਆਂ ਦੀ ਵਿਕਲਪਕ ਪ੍ਰਣਾਲੀ ਲਈ ਇੱਕ ਮਾਪਦੰਡ ਸਥਾਪਤ ਕੀਤਾ ਹੈ।

ਲੋਕਾਂ ਨੂੰ ਕੁਦਰਤ ਪੱਖੀ ਇਲਾਜ ਅਤੇ ਆਯੁਰਵੇਦ ਲਈ ਅਤਿ ਆਧੁਨਿਕ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਖਦਸ਼ੇ ਤੋਂ ਪਰੇ ਹਰੇਕ ਆਉਣ ਵਾਲੇ ਨੂੰ ਵਿਅਕਤੀਗਤ ਧਿਆਨ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਮੁੱਖ ਉਦੇਸ਼ ਨਸ਼ਾ ਰਹਿਤ ਇਲਾਜਾਂ ਵਿੱਚੋਂ ਸਭ ਤੋਂ ਵਧੀਆ ਪ੍ਰਣਾਲੀ ਵਰਤੋਂ ਵਿੱਚ ਲਿਆਉਣਾ ਹੈ। ਸਰੀਰ ਦੀਆਂ ਹਰਕਤਾਂ ਨੂੰ ਬਹਾਲ ਕਰਨ ਲਈ ਸਭ ਤੋਂ ਬਿਹਤਰੀਨ ਉਪਕਰਨਾਂ ਵਾਲੀ ਸਭ ਤੋਂ ਵਧੀਆ ਫਿਜ਼ੀਓਥੈਰੇਪੀ ਯੂਨਿਟ ਵੀ ਇੱਥੇ ਮੌਜੂਦ ਹੈ। ਸਰੀਰ ਦੇ ਸਰੀਰਕ ਇਲਾਜਾਂ ਦਾ ਨਤੀਜਾ ਵਧੀਆ ਓਦੋਂ ਹੁੰਦਾ ਹੈ ਜਦੋਂ ਮਨ ਚੈਨ ਦੀ ਅਵਸਥਾ ਹਾਸਲ ਕਰਦਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੰਸਥਾ ਵਿਖੇ ਵਿਅਕਤੀਗਤ ਧਿਆਨ ਯੂਨਿਟ ਦੀ ਸਹੂਲਤ ਦੇ ਨਾਲ ਇੱਕ ਸਮਰਪਿਤ ਮੈਡੀਟੇਸ਼ਨ ਹਾਲ ਪ੍ਰਦਾਨ ਕੀਤਾ ਜਾਂਦਾ ਹੈ, ਜਿੱਥੇ ਆਉਣ ਵਾਲੇ ਲੋਕੀਂ ਗਾਈਡਡ ਸੈਸ਼ਨਾਂ ਵਿੱਚ ਆਪਣੇ ਮਨ ਨੂੰ ਆਰਾਮ ਦੇ ਸਕਦੇ ਹਨ ਅਤੇ ਕੁਦਰਤ ਦੀ ਗੋਦ ਵਿੱਚ ਖੁੱਲੇ ਧਿਆਨ ਦੇ ਇੱਕ ਹਿੱਸੇ ਵਜੋਂ ਤਜਰਬਾ ਹਾਸਲ ਕਰਦੇ ਹਨ। ਪੰਚਕਰਮ, ਕੁਦਰਤ ਦਾ ਇਲਾਜ, ਯੋਗਾ, ਮੈਡੀਟੇਸ਼ਨ ਅਤੇ ਫਿਜ਼ੀਓਥੈਰੇਪੀ ਉਹ ਸਹੀ ਮਿਸ਼ਰਣ ਹੈ ਜੋ ਸਰੀਰ, ਮਨ ਅਤੇ ਆਤਮਾ ਦੇ ਸੰਤੁਲਨ ਨੂੰ ਵਾਪਸ ਲਿਆਉਣ ਲਈ ਪੇਸ਼ ਕੀਤਾ ਜਾਂਦਾ ਹੈ।

ਕਾਇਆ ਕਲਪ ਦੀਆਂ ਇਲਾਜ ਸਹੂਲਤਾਂ ਉੱਚ ਪੱਧਰੀ ਰਿਹਾਇਸ਼ੀ ਸਹੂਲਤ ਦੇ ਨਾਲ ਲੈੱਸ ਹੁੰਦੀਆਂ ਹਨ ਅਤੇ ਇਹ ਅਤਿ-ਆਧੁਨਿਕ ਰਿਹਾਇਸ਼ੀ ਸਹੂਲਤ ਤੁਹਾਡੀਆਂ ਬਜਟ ਦੀਆਂ ਜ਼ਰੂਰਤਾਂ ਦੇ ਅਨੁਕੂਲ ਹੁੰਦੀਆਂ ਹਨ। ਉੱਚ ਪੱਧਰੀ ਵਿਅਕਤੀਗਤ ਰਿਹਾਇਸ਼ ਲਈ ਚੰਗੀ ਤਰਾਂ ਰੱਖ-ਰਖਾਅ ਵਾਲੇ ਡਾਰਮਿਟਰੀਆਂ ਜ਼ਰੀਏ ਰੂਹ ਨੂੰ ਹਿਮਾਲਿਆ ਦੀ ਗੋਦ ਵਿੱਚ ਬਣੇ ਕਾਇਆ ਕਲਪ ਵਿੱਚ ਸ਼ਾਂਤੀ ਮਿਲਦੀ ਹੈ। ਕਾਇਆ ਕਲਪ ਨੂੰ ਹਰ ਕਿਸੇ ਦੀ ਲੋੜ ਅਨੁਸਾਰ ਬਸੇਰਾ (ਡੌਰਮਿਟਰੀ), ਨਿਲੇ (ਸਟੈਂਡਰਡ ਡਬਲ ਬੈੱਡ ਰੂਮ), ਨਿਕੇਤ (ਡੀਲਕਸ ਡਬਲ ਬੈੱਡ ਰੂਮ) ਅਤੇ ਕੇਤਨ (ਏ/ਸੀ ਅਤੇ ਨਾਨ-ਏ/ਸੀ ਕਾਟੇਜ) ਦੇ ਆਲੇ-ਦੁਆਲੇ ਤਫਸੀਲ ਨਾਲ ਉਸਰਿਆ ਢਾਂਚਾ ਮੁਹੱਈਆ ਕੀਤਾ ਗਿਆ ਹੈ। ਸਮਰਪਿਤ ਡਾਇਨਿੰਗ ਹਾਲ  ‘ਅੰਨਪੂਰਣਾ’ ਮਹਿਮਾਨਾਂ ਨੂੰ ਉਨਾਂ ਦੇ ਸਰੀਰ ਦੀ ਸਥਿਤੀ ਅਤੇ ਜ਼ਰੂਰਤਾਂ ਦੇ ਅਨੁਸਾਰ ਕੁਦਰਤੀ ਅਤੇ ਹਾਈਜੀਨਿਕ ਭੋਜਨ ਦੀ ਪੇਸ਼ਕਸ਼ ਕਰਦਾ ਹੈ।

ਸਰੀਰ, ਮਨ ਅਤੇ ਆਤਮਾ ਨੂੰ ਸਿਹਤਮੰਦ, ਖੁਸ਼ ਅਤੇ ਸ਼ਾਂਤ ਰੱਖਣ ਦੀ ਇਸ ਪ੍ਰਾਚੀਨ ਭਾਰਤੀ ਕਲਾ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਅਤੇ ਯੋਗਾ ਅਧਿਆਤਮਿਕ ਤਸੱਲੀ ਦੀ ਮੰਗ ਕਰਨ ਵਾਲਿਆਂ ਅਤੇ ਸਰੀਰਕ ਬਿਮਾਰੀਆਂ ਨਾਲ ਪੀੜਤ ਲੋਕਾਂ ਵਿੱਚ ਕਾਫੀ ਪ੍ਰਸਿੱਧ ਹੋ ਰਿਹਾ ਹੈ, ਪਰ ਇਸ ਦੇ ਨਾਲ-ਨਾਲ ਪੇਸ਼ੇਵਰ ਤੌਰ ’ਤੇ ਸਿਖਲਾਈ ਪ੍ਰਾਪਤ ਯੋਗਾ ਅਧਿਆਪਕਾਂ ਦੀ ਘਾਟ, ਮੰਗ ਅਤੇ ਸਪਲਾਈ ਲੜੀ ਨੂੰ ਪੂਰਾ ਕਰਨਾ ਵੀ ਇੱਕ ਵੱਡੀ ਚੁਣੌਤੀ ਬਣਿਆ ਹੈ। ਜਿਵੇਂ-ਜਿਵੇਂ ਯੋਗਾ ਦੀ ਪ੍ਰਸਿੱਧੀ ਵੱਧ ਰਹੀ ਹੈ, ‘ਕਾਇਆਕਲਪ’ ਇੱਕ ਸੰਪੂਰਨ  ਕੀਤਾ ਅਤੇ ਸਨਮਾਨਜਨਕ ਰੋਜ਼ੀ-ਰੋਟੀ ਦੀ ਮੰਗ ਕਰਨ ਵਾਲਿਆਂ ਲਈ ਯੋਗਾ ਅਧਿਆਪਕ ਸਿਖਲਾਈ ਕੋਰਸ ਕਰਵਾਉਣ ਲਈ ਵੀ ਅੱਗੇ ਆਉਂਦਾ ਹੈ। ਕਾਇਆਕਲਪ ਵਿਖੇ ਯੋਗਾ ਦੀ ਕਲਾ ਸਿੱਖਣ ਅਤੇ ਉਸ ਵਿੱਚ ਮੁਹਾਰਤ ਹਾਸਲ ਕਰਨ ਲਈ ਸ਼ੁਰੂਆਤ ਕਰਨ ਵਾਲੇ ਲਈ ਯੋਗਾ ਇੰਸਟਰੱਕਟਰ ਕੋਰਸ ਦੀ ਪੇਸ਼ਕਸ਼ ਵੀ ਕੀਤੀ ਜਾਂਦੀ ਹੈ ਅਤੇ ਇਸ ਤਰਾਂ ਅੱਜ ਦੇ ਇਸ ਜ਼ਮਾਨੇ ਵਿੱਚ ਕਾਇਆ ਕਲਪ ਇੱਕ ਸੰਪੂਰਨ ਸੰਸਥਾ ਬਣ ਕੇ ੳੱੁਭਰਦੀ ਹੈ, ਜੋ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ, ਜਿਸ ਦੀ ਆਉਣ ਵਾਲੇ ਸਮੇਂ ਦੌਰਾਨ ਵੱਡੀ ਅਹਿਮੀਅਤ ਨਜ਼ਰ ਆਵੇਗੀ।

-ਪੰਜਾਬ ਪੋਸਟ

Read News Paper

Related articles

spot_img

Recent articles

spot_img