ਫਲਸਤੀਨ/ਪੰਜਾਬ ਪੋਸਟ
ਆਲਮੀ ਪੱਧਰ ਉੱਤੇ ਹੋ ਰਹੀਆਂ ਸ਼ਾਂਤੀ ਬਹਾਲ ਕਰਨ ਦੀਆਂ ਤਮਾਮ ਕਾਰਵਾਈਆਂ ਦੇ ਬਾਵਜੂਦ ਇਜ਼ਰਾਈਲ ਵੱਲੋਂ ਫਲਸਤੀਨ ਉੱਤੇ ਫੌਜੀ ਕਾਰਵਾਈ ਜਾਰੀ ਹੈ ਅਤੇ ਅੱਜ ਇਸ ਦਾ ਇੱਕ ਹੋਰ ਵੱਡਾ ਪਹਿਲੂ ਸਾਹਮਣੇ ਆਇਆ ਹੈ। ਤਾਜ਼ਾ ਜਾਣਕਾਰੀ ਮੁਤਾਬਿਕ, ਇਜ਼ਰਾਈਲ ਦੀ ਫ਼ੌਜ ਗਾਜ਼ਾ ਸ਼ਹਿਰ ਦੇ ਧੁਰ ਅੰਦਰ ਤੱਕ ਦਾਖ਼ਲ ਹੋ ਗਈ ਹੈ। ਦੂਜੇ ਬੰਨੇ, ਹਮਾਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਗਾਜ਼ਾ ਸ਼ਹਿਰ ਵਿੱਚ ਫੌਜ ਦੀ ਇਸ ਕਾਰਵਾਈ ਅਤੇ ਵੱਡੇ ਪੱਧਰ ’ਤੇ ਲੋਕਾਂ ਵੱਲੋਂ ਸ਼ਹਿਰ ਛੱਡ ਜਾਣ ਨਾਲ ਜੰਗਬੰਦੀ ਅਤੇ ਬੰਦੀਆਂ ਨੂੰ ਛੱਡਣ ਲਈ ਲੰਮੇ ਸਮੇਂ ਤੋਂ ਚੱਲ ਰਹੀ ਗੱਲਬਾਤ ਦਾ ਖ਼ਾਤਮਾ ਹੋ ਸਕਦਾ ਹੈ। ਜਾਣਕਾਰੀ ਮੁਤਾਬਿਕ ਇਜ਼ਰਾਇਲੀ ਫ਼ੌਜ ਵੱਲੋਂ ਮੁੜ ਉਨਾਂ ਇਲਾਕਿਆਂ ਵਿੱਚ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਕਈ ਮਹੀਨਿਆਂ ਪਹਿਲਾਂ ਹੀ ਖਾਲੀ ਕੀਤੇ ਜਾ ਚੁੱਕੇ ਸਨ। ਇਜ਼ਰਾਈਲ ਦੀ ਫ਼ੌਜ ਨੇ ਭਾਵੇਂ ਇਸ ਛਾਪੇਮਾਰੀ ਤੋਂ ਪਹਿਲਾਂ ਲੋਕਾਂ ਨੂੰ ਇਹ ਥਾਂ ਛੱਡਣ ਦੇ ਹੁਕਮ ਦਿੱਤੇ ਸਨ, ਪਰ ਫ਼ਲਸਤੀਨੀਆਂ ਦਾ ਕਹਿਣਾ ਹੈ ਕਿ ਉਹ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਇਸ ਤਰਾਂ ਇਹ ਸੰਕਟ ਅੱਜ ਹੋਰ ਡੂੰਘਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।
ਫਲਸਤੀਨ ਦਾ ਸੰਕਟ ਗਹਿਰਾਇਆ : ਗਾਜ਼ਾ ਦੇ ਅੰਦਰ ਦਾਖਲ ਹੋਈ ਇਜ਼ਰਾਇਲ ਦੀ ਫੌਜ
Published: