- ਬੈਸਟ ਫਲੋਟ ਐਵਾਰਡ “ਵਨ ਬੀਟ ਮੈਡੀਕਲ ਗਰੁੱਪ’’ ਤੇ “ਸਿੱਖ ਸੇਵਾ’’ ਦੀ ਝੋਲੀ ਪਿਆ
ਸਿਆਟਲ/ਪੰਜਾਬ ਪੋਸਟ
ਸਿਆਟਲ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13ਵੀਂ ‘‘ਸੀ-ਫੇਅਰ ਪਰੇਡ’’ ਦਾ ਸ਼ਾਨੌ ਸ਼ੌਕਤ ਨਾਲ ਆਯੋਜਨ ਕੀਤਾ ਗਿਆ। ਇਸ ਵਿੱਚ ਸਿੱਖ ਸੇਵਾ ਫਾਊਂਡੇਸ਼ਨ ਅਤੇ ਵਨ ਬੀਟ ਮੈਡੀਕਲ ਗਰੁੱਪ ਵੱਲੋਂ ਵੱਲੋਂ ਤਿਆਰ ਕੀਤੇ ਫਲੋਟ ਨੇ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕੀਤੀ ਤੇ ਸਮੱੁਚੀ ਸਿੱਖ ਕੌਮ ਦੀ ਹਸਤੀ ਬੁਲੰਦ ਕੀਤਾ। ਸਿਆਟਲ ਦੀ ਪਰੇਡ ’ਚ ਬੈਸਟ ਫਲੋਟ ਐਵਾਰਡ “ਵਨ ਬੀਟ ਮੈਡੀਕਲ ਗਰੁੱਪ’’ ਤੇ “ਸਿੱਖ ਸੇਵਾ’’ ਦੀ ਝੋਲੀ ਪਿਆ। “ਵਨ ਬੀਟ ਮੈਡੀਕਲ ਗਰੁੱਪ’’ ਤੇ “ਸਿੱਖ ਸੇਵਾ’’ ਵੱਲੋਂ ਤਿਆਰ ਕੀਤੇ ਫਲੋਟ ਦੀ ਸਮੱੁਚੀ ਅਗਵਾਈ ਸੰਸਥਾ ਦੇ ਫਾਊਂਡਰ ਸ. ਬਹਾਦਰ ਸਿੰਘ ਹੁਰਾਂ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ. ਸਤਨਾਮ ਸਿੰਘ, ਸ. ਬਹਾਦਰ ਸਿੰਘ, ਸ. ਜਗਮੋਹਨ ਸਿੰਘ, ਰਾਜਵੀਰ ਸਿੰਘ, ਅੰਮਿ੍ਰਤ ਸਿੰਘ, ਪਰਵਿੰਦਰ ਕੌਰ, ਮਨਦੀਪ ਕੌਰ, ਬਲਵੰਤ ਕੌਰ, ਉਪਿੰਦਰ ਕੌਰ ਤੇ ਹੋਰ ਬਹੁਤ ਸਹਿਯੋਗ ਸੱਜਣਾਂ ਨੇ ਸ਼ਮੂਲੀਅਤ ਕੀਤੀ। ਇਸ ਪਰੇਡ ਦੌਰਾਨ ਸਿਆਟਲ ਦੇ ਲੋਕਾਂ ਵੱਲੋਂ 13ਵੀਂ ‘ਸੀ ਫੇਅਰ ਪਰੇਡ’ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਸਮੱੁਚੀਆਂ ਕਮਿਊਨਿਟੀਆਂ ਵੱਲੋਂ “ਵਨ ਬੀਟ ਮੈਡੀਕਲ ਗਰੁੱਪ’’ ਤੇ “ਸਿੱਖ ਸੇਵਾ’’ ਵੱਲੋਂ ਤਿਆਰ ਕੀਤੇ ਫਲੋਟ ਦੀ ਰੱਜ ਕੇ ਸਿਫਤ ਕੀਤੀ ਗਈ। ਇੱਥੇ ਦੱਸਣਯੋਗ ਹੈ ਕਿ ਸੰਸਥਾ ਵੱਲੋਂ ਲੰਘੀ 2 ਜੁਲਾਈ ਨੂੰ ਹੋਈ ਸੇਲਮ ਪੋਰਟਲੈਂਡ ਦੀ ਪਰੇਡ ’ਚ ਵੀ ਐਵਾਰਡ ਜਿੱਤਿਆ ਜਾ ਚੁੱਕਿਆ ਹੈ।