ਪੈਰਿਸ/ਪੰਜਾਬ ਪੋਸਟ
ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਮਰਦਾਂ ਦੇ 50 ਮੀਟਰ ਰਾਇਫ਼ਲ 3 ਪੁਜੀਸ਼ਨ ਦੇ ਫਾਇਨਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ।ਇਸ ਨਾਲ ਭਾਰਤ ਨੂੰ ਸ਼ੂਟਿੰਗ ਵਿੱਚ ਤੀਜਾ ਕਾਂਸੀ ਦਾ ਤਗਮਾ ਮਿਲਿਆ ਹੈ। ਇਸ ਤੋਂ ਪਹਿਲਾਂ ਮਨੂ ਭਾਕਰ 10 ਮੀਟਰ ਏਅਰ ਰਾਇਫ਼ਲ ਮੁਕਾਬਲੇ ਵਿੱਚ ਸਿੰਗਲ ਅਤੇ ਸਰਬਜੋਤ ਸਿੰਘ ਮਿਲ ਮਿਲ ਕੇ ਟੀਮ ਮੁਕਾਬਲੇ ਵਿੱਚ ਦੋ ਤਮਗੇ ਭਾਰਤ ਦੀ ਝੋਲੀ ਪੁਆ ਚੁੱਕੇ ਹਨ।
ਜਦੋਂ ਮੁਕਾਬਲਾ ਸ਼ੁਰੂ ਹੋਇਆ ਤਾਂ ਕੁਸਾਲੇ 7ਵੀਂ ਪੁਜੀਸ਼ਨ ਉੱਤੇ ਸੀ, ਪਰ ਉਹ ਲਗਾਤਾਰ ਚੰਗੇ ਸ਼ਾਰਟ ਮਾਰਦੇ ਰਹੇ ਅਤੇ ਆਪਣੀ ਪੁਜੀਸ਼ਨ ਸੁਧਾਰਦੇ ਰਹੇ।ਸਵਪਨਿਲ ਕੁਸਾਲੇ ਨੇ ਤਗਮਾ ਜਿੱਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈ ਅੰਕ ਜਾਂ ਕੋਈ ਗੱਲ ਧਿਆਨ ਉੱਤੇ ਧਿਆਨ ਨਹੀਂ ਦੇ ਰਿਹਾ ਸੀ, ਸਗੋਂ ਆਪਣੇ ਸਾਹ ਉੱਤੇ ਹੀ ਧਿਆਨ ਫੋਕਸ ਕਰ ਰਿਹਾ ਸੀ। ਇਸ ਦੇ ਨਾਲ ਹੀ ਮੈਂ ਆਪਣੀ ਪੁਜੀਸ਼ਨ ਵਿੱਚ ਸੁਧਾਰ ਕਰ ਸਕਿਆ।’
ਕੁਸਾਲੇ ਨੇ ਪਹਿਲੀ ਵਾਰ ਓਲੰਪਿਕ ਮੁਕਾਬਲਾ ਲੜ ਰਹੇ ਹਨ। ਕੁਆਲੀਫਾਇੰਗ ਮੁਕਾਬਲੇ ਕੁਸਲੇ 7ਵੇਂ ਸਥਾਨ ਉੱਤੇ ਰਹੇ ਸਨ।28 ਸਾਲਾ ਕੁਸਾਲੇ ਮਹਾਰਾਸ਼ਟਰ ਦੇ ਰਾਧਾਨਗਰੀ, ਕੋਲਹਾਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਅਤੇ ਭਰਾ ਅਧਿਆਪਕ ਹਨ ਅਤੇ ਮਾਤਾ ਪਿੰਡ ਦੇ ਸਰਪੰਚ ਹਨ।