ਮੋਹਾਲੀ/ਪੰਜਾਬ ਪੋਸਟ
ਮੋਹਾਲੀ ਦੀ ਅਦਾਲਤ ’ਚ ਅੱਜ ਪਾਸਟਰ ਬਜਿੰਦਰ ਦੀ ਪੇਸ਼ੀ ਹੋਈ ਹੈ। ਪਾਸਟਰ ਬਜਿੰਦਰ ਅਪਣੇ ਸਮਰਥਕਾਂ ਸਮੇਤ ਅਦਾਲਤ ’ਚ ਪੇਸ਼ ਹੋਇਆ। ਉਸ ਦੀ ਇਹ ਪੇਸ਼ੀ 2018 ਦੇ ਮਾਮਲੇ ਦੇ ਤਹਿਤ ਹੋਈ ਹੈ। ਜਾਣਕਾਰੀ ਅਨੁਸਾਰ ਸਾਲ 2018 ‘ਚ ਜ਼ੀਰਕਪੁਰ ਦੀ ਇਕ ਔਰਤ ਨੇ ਪਾਸਟਰ ਬਜਿੰਦਰ ਸਿੰਘ ‘ਤੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਜਿਸ ਦੇ ਤਹਿਤ ਉਸ ਨੂੰ 2018 ਵਿਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਹਾਲਾਂਕਿ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਅਦਾਲਤ ਵਿਚ ਹਾਜ਼ਰ ਹੋਣ ਤੋਂ ਕੰਨੀ ਕਤਰਾਉਂਦਾ ਰਿਹਾ ਸੀ ਜਿਸ ਕਾਰਨ ਉਸ ਖਿਲਾਫ਼ 3 ਮਾਰਚ ਨੂੰ ਅਦਾਲਤ ਨੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ। ਇਸੇ ਕਰਕੇ ਅੱਜ ਉਹ ਮੋਹਾਲੀ ਦੀ ਅਦਾਲਤ ’ਚ ਪੇਸ਼ ਹੋਇਆ ਹੈ। ਜ਼ਿਕਰਯੋਗ ਹੈ ਕਿ ਪਾਸਟਰ ਖਿਲਾਫ਼ ਕਈ ਹੋਰ ਵੀ ਮਾਮਲੇ ਚੱਲ ਰਹੇ ਹਨ।