-1.1 C
New York

ਫਿਲੀਪੀਨਜ਼ ਵਿੱਚ ਸਮੁੰਦਰੀ ਭੂਚਾਲ ਕਾਰਨ 69 ਲੋਕਾਂ ਦੀ ਮੌਤ

Published:

Rate this post

ਫਿਲੀਪੀਨ/ਪੰਜਾਬ ਪੋਸਟ

ਦੱਖਣ ਏਸ਼ੀਆਈ ਦੇਸ਼ ਫਿਲੀਪੀਨਜ਼ ਵਿੱਚ ਦੇਰ ਰਾਤ 6.9 ਤੀਬਰਤਾ ਵਾਲੇ ਇੱਕ ਸਮੁੰਦਰੀ ਭੂਚਾਲ ਨੇ ਕੇਂਦਰੀ ਫਿਲਪੀਨ ਸੂਬੇ ਵਿੱਚ ਘਰਾਂ ਅਤੇ ਇਮਾਰਤਾਂ ਦੀਆਂ ਕੰਧਾਂ ਢਾਹ ਦਿੱਤੀਆਂ। ਮੀਡੀਆ ਰਿਪੋਰਟਾਂ ਅਨੁਸਾਰ ਘੱਟੋ-ਘੱਟ 69 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਝਟਕਿਆਂ ਕਾਰਨ ਬਿਜਲੀ ਗੁੱਲ ਹੋਣ ’ਤੇ ਵਸਨੀਕ ਹਨੇਰੇ ਵਿੱਚ ਆਪਣੇ ਘਰਾਂ ਵਿੱਚੋਂ ਬਾਹਰ ਭੱਜ ਦੌੜ ਲੱਗੇ। ਸਥਾਨਕ ਆਫ਼ਤ ਪ੍ਰਬੰਧਨ ਅਧਿਕਾਰੀ ਰੈਕਸ ਯਗੋਟ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਲਗਪਗ 90,000 ਲੋਕਾਂ ਦੇ ਤੱਟਵਰਤੀ ਸ਼ਹਿਰ ਬੋਗੋ ਦੇ ਉੱਤਰ-ਪੂਰਬ ਵਿੱਚ 19 ਕਿਲੋਮੀਟਰ ਦੂਰ ਸੀ, ਜੋ ਸੇਬੂ ਸੂਬੇ ਵਿੱਚ ਸਥਿਤ ਹੈ ਅਤੇ ਇੱਥੇ ਘੱਟੋ-ਘੱਟ 14 ਵਸਨੀਕਾਂ ਦੀ ਮੌਤ ਹੋ ਗਈ ਹੈ। ਇਹ ਭੂਚਾਲ ਸਥਾਨਕ ਫਾਲਟ ਵਿੱਚ 5 ਕਿਲੋਮੀਟਰ ਦੀ ਡੂੰਘਾਈ ’ਤੇ ਹਰਕਤ ਕਾਰਨ ਸ਼ੁਰੂ ਹੋਇਆ ਸੀ। ਰਾਹਤ ਅਤੇ ਬਚਾਅ ਕਾਰਜ ਵੀ ਨਾਲੋ ਨਾਲ ਜਾਰੀ ਹਨ।

Read News Paper

Related articles

spot_img

Recent articles

spot_img