18.4 C
New York

ਅਮਰੀਕਾ ‘ਚ ਇੱਕ ਹੋਰ ਹਵਾਈ ਜਹਾਜ਼ ਹਾਦਸਾ, ਤਿੰਨ ਲੋਕਾਂ ਦੀ ਮੌਤ

Published:

Rate this post

ਨੇਬਰਾਸਕਾ/ਪੰਜਾਬ ਪੋਸਟ

ਅਮਰੀਕਾ ਵਿਚ ਇਕ ਹਵਾਈ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੂਰਬੀ ਨੇਬਰਾਸਕਾ ’ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਸ਼ੁੱਕਰਵਾਰ ਰਾਤ ਨੂੰ ਇਕ ਛੋਟਾ ਜਹਾਜ਼ ਕਰੈਸ਼ ਹੋ ਕੇ ਨਦੀ ਵਿਚ ਡਿੱਗ ਗਿਆ। ਡੌਜ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਸਾਰਜੈਂਟ ਬ੍ਰੀ ਫਰੈਂਕ ਨੇ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਜਹਾਜ਼ ਪਲੇਟ ਨਦੀ ਦੇ ਨਾਲ-ਨਾਲ ਯਾਤਰਾ ਕਰ ਰਿਹਾ ਸੀ ਤੇ ਰਾਤ 8:15 ਵਜੇ ਫਰੀਮੋਂਟ ਦੇ ਦੱਖਣ ਵਿਚ ਪਾਣੀ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਫਰੈਂਕ ਨੇ ਪੁਸ਼ਟੀ ਕੀਤੀ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਤੁਰੰਤ ਜਾਰੀ ਨਹੀਂ ਕੀਤੀ।

Read News Paper

Related articles

spot_img

Recent articles

spot_img