8.7 C
New York

ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ Marseille ਪਹੁੰਚੇ, ਨਵੇਂ ਭਾਰਤੀ ਕੌਂਸੁਲੇਟ ਦੀ ਇਮਾਰਤ ਦਾ ਉਦਘਾਟਨ ਕਰਨਗੇ

Published:

Rate this post

ਪੈਰਿਸ/ਪੰਜਾਬ ਪੋਸਟ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਫਰਾਂਸ ਦੇ Marseille ਸ਼ਹਿਰ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਆਜ਼ਾਦੀ ਸੰਘਰਸ਼ ਦੇ ਮਸ਼ਹੂਰ ਯੋਧੇ ਵੀਰ ਸਾਵਰਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਵਰਕਰ ਨੇ ਇਥੋਂ ਹੀ ਆਪਣੇ ਅਜ਼ਾਦੀ ਲਈ ਦਲੇਰਾਨੇ ਪ੍ਰਯਾਸ ਕੀਤੇ ਸਨ। ਸ੍ਰੀ ਮੋਦੀ ਨੇ ਮੰਗਲਵਾਰ ਰਾਤ (ਭਾਰਤੀ ਸਮੇਂ ਮੁਤਾਬਕ ਤੜਕੇ) Marseille ਪਹੁੰਚਣ ਮਗਰੋਂ ਐਕਸ ’ਤੇ ਪੋਸਟ ਕਰਦਿਆਂ ਕਿਹਾ, “ਮੈਂ Marseille ਪਹੁੰਚ ਗਿਆ ਹਾਂ। ਇਹ ਸ਼ਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ, ਕਿਉਂਕਿ ਇਥੇ ਹੀ ਮਹਾਨ ਵਿਅਕਤੀ ਵੀਰ ਸਾਵਰਕਰ ਨੇ ਬਰਤਾਨਵੀ ਹਿਰਾਸਤ ਵਿੱਚੋਂ ਬਚਣ ਦੀ ਕੋਸ਼ਿਸ਼ ਕੀਤੀ ਸੀ।”
ਪ੍ਰਧਾਨ ਮੰਤਰੀ ਨੇ ਉਥਲੇ ਲੋਕਾਂ ਅਤੇ ਫਰਾਂਸੀਸੀ ਕਾਰਕੁਨਾਂ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਨੇ ਉਸ ਸਮੇਂ ਸਾਵਰਕਰ ਨੂੰ ਬਰਤਾਨਵੀ ਹਥਿਿਆਰੇ ਨਾ ਸੌਂਪਣ ਦੀ ਮੰਗ ਕੀਤੀ ਸੀ। “ਵੀਰ ਸਾਵਰਕਰ ਦੀ ਬਹਾਦਰੀ ਹਮੇਸ਼ਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ,” ਉਨ੍ਹਾਂ ਨੇ ਕਿਹਾ। Marseille ਪਹੁੰਚਣ ਉੱਤੇ ਭਾਰਤੀ ਸਮੂਦਾਏ ਵਲੋਂ ਪ੍ਰਧਾਨ ਮੰਤਰੀ ਦਾ ਭਾਰੀ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਭਾਰਤੀ ਸਮੇਂ ਅਨੁਸਾਰ ਤੜਕੇ 4:18 ਵਜੇ, ਮੋਦੀ ਨੇ ਇਕ ਹੋਰ ਪੋਸਟ ਕਰਦਿਆਂ ਦੱਸਿਆ ਕਿ “ਮੈਂ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ Marseille ਪਹੁੰਚ ਗਏ ਹਾਂ। ਦੌਰੇ ਦੌਰਾਨ ਭਾਰਤ-ਫਰਾਂਸ ਸਬੰਧ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਪ੍ਰੋਗਰਾਮ ਹੋਣਗੇ।”
ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੌਂ ਨਵੇਂ ਭਾਰਤੀ ਕੌਂਸੁਲੇਟ ਦਾ ਉਦਘਾਟਨ ਕਰਨਗੇ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਹਿਲੀ ਅਤੇ ਦੂਜੀ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ Mazargues War Cemetery ‘ਚ ਸ਼ਰਧਾਂਜਲੀ ਭੇਟ ਕਰਨਗੇ।

Read News Paper

Related articles

spot_img

Recent articles

spot_img