ਦਿੱਲੀ/ਪੰਜਾਬ ਪੋਸਟ
ਨੈਸ਼ਨਲ ਗ੍ਰੀਨ ਟਿ੍ਰਬਿਊਨਲ (ਐੱਨ. ਜੀ. ਟੀ.) ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਕਿਹਾ ਹੈ ਕਿ ਅਜਿਹਾ ਕੋਈ ਵਿਗਿਆਨਿਕ ਅਧਿਐਨ ਨਹੀਂ ਹੈ, ਜੋ ਇਹ ਸਾਬਿਤ ਕਰਦਾ ਹੋਵੇ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਹਨ। ਉਨਾਂ ਮੁਤਾਬਿਕ, ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ’ਤੇ ਮੁਕੱਦਮਾ ਚਲਾਉਣਾ, ਭਾਰੀ ਜ਼ੁਰਮਾਨੇ ਲਗਾਉਣਾ ਅਤੇ ਉਨਾਂ ਨੂੰ ਜੇਲ ਭੇਜਣਾ ਸਰਾਸਰ ਬੇਇਨਸਾਫ਼ੀ ਹੈ। ਦਿੱਲੀ ਵਿੱਚ ਵਾਤਾਵਰਣ ਪੱਖੀ ਝੋਨੇ ਦੀ ਖੇਤੀ ਅਤੇ ਕੁਦਰਤੀ ਸਰੋਤਾਂ ਦੀ ਰਾਖੀ ਅਤੇ ਵਾਤਾਵਰਣ ਪੁਰਸਕਾਰ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜਸਟਿਸ ਅਗਰਵਾਲ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੇ ਹੋਰ ਵੀ ਕਈ ਕਾਰਨ ਹਨ ਜਿਨਾਂ ਵੱਲ ਧਿਆਨ ਦੇਣ ਦੀ ਲੋੜ ਹੈ।
‘ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦਾ ਕਿਸਾਨ ਜ਼ਿੰਮੇਵਾਰ ਨਹੀਂ’ : ਐੱਨ .ਜੀ. ਟੀ ਮੈਂਬਰ ਜਸਟਿਸ ਅਗਰਵਾਲ
Published: