ਅੰਮਿ੍ਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਦੀ ਇੱਕ ਵੱਡੀ ਖਾਸੀਅਤ ਇਹ ਨਜ਼ਰ ਆਈ ਹੈ ਕਿ ਇਸ ਮੁਹਿੰਮ ਦੇ ਨਾਲ ਲਗਾਤਾਰ ਕੇਂਦਰੀ ਪੱਧਰ ਦੇ ਆਗੂ ਜੁੜਦੇ ਆਏ ਹਨ ਅਤੇ ਚੋਣ ਪ੍ਰਚਾਰ ਵਿੱਚ ਇੱਕ ਤੋਂ ਬਾਅਦ ਇੱਕ ਨਾਮੀ ਹਸਤੀਆਂ ਸ਼ਾਮਲ ਹੋਈਆਂ ਹਨ। ਇਸ ਲੜੀ ਤਹਿਤ ਅੱਜ ਪੰਜਾਬੀ ਫਿਲਮਾਂ ਦੀ ਜਾਣੀ ਪਛਾਣੀ ਅਦਾਕਾਰਾ ਪ੍ਰੀਤੀ ਸਪਰੂ ਨੇ ਉਚੇਚੇ ਤੌਰ ’ਤੇ ਅੰਮਿ੍ਤਸਰ ਆ ਕੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਬੋਲਦੇ ਹੋਏ ਪ੍ਰੀਤੀ ਸਪਰੂ ਨੇ ਕਿਹਾ ਕਿ ਜਦੋਂ ਪੰਜਾਬ ਦਾ ਭਲਾ ਕਰਨ ਦੀ ਗੱਲ ਹੋਵੇਗੀ ਤਾਂ ਨਾਲ ਹੀ ਗੁਰੂ ਕੀ ਨਗਰੀ ਅੰਮਿ੍ਤਸਰ ਦਾ ਜ਼ਿਕਰ ਵੀ ਜ਼ਰੂਰ ਹੋਵੇਗਾ ਅਤੇ ‘ਸਿਫ਼ਤੀ ਦੇ ਘਰ’ ਨੂੰ ਸਵਰਗ ਵਿੱਚ ਬਦਲਣ ਦੀ ਲੋੜ ਹੈ ਅਤੇ ਜੇਕਰ ਵਾਕਈ ਅੰਮਿ੍ਤਸਰ ਨੂੰ ਸਵਰਗ ਬਣਾਉਣਾ ਹੈ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਵਰਗੇ ਆਗੂ ਦਾ ਜਿੱਤਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ ਅਤੇ ਅਜਿਹੇ ਵਿੱਚ ਜੇਕਰ ਅਸੀਂ ਅੰਮਿ੍ਰਤਸਰ ਦੀ ਭਲਾਈ ਚਾਹੁੰਦੇ ਹਾਂ ਤਾਂ ਸਾਨੂੰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਜਿਤਾਉਣਾ ਹੋਵੇਗਾ। ਪ੍ਰੀਤੀ ਸਪਰੂ ਨੇ ਅੱਗੇ ਕਿਹਾ ਕਿ ਆਉਂਦੀਆਂ ਚੋਣਾਂ ਦੇ ਨਤੀਜਿਆਂ ਦਰਮਿਆਨ ਜੇਕਰ ਨਰਿੰਦਰ ਮੋਦੀ ਜਿੱਤ ਜਾਂਦੇ ਹਨ ਤਾਂ ਇਸ ਨਾਲ ਸਭ ਤੋਂ ਵੱਡਾ ਕੱਦ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਹੀ ਹੋਵੇਗਾ। ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਕਿਰਦਾਰ, ਸ਼ਖਸੀਅਤ ਅਤੇ ਅੰਮਿ੍ਰਤਸਰ ਪ੍ਰਤੀ ਉਨਾਂ ਦੀ ਲਗਨ ਕਰਦੇ ਹੋਏ ਪ੍ਰੀਤੀ ਸਪਰੂ ਨੇ ਲੋਕਾਂ ਨੂੰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸ. ਸੰਧੂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਕਾਮਯਾਬ ਕਰਨ। ਅੰਮਿ੍ਤਸਰ ਦੀ ਇਸੇ ਫੇਰੀ ਦੌਰਾਨ ਪ੍ਰੀਤੀ ਸਪਰੂ ਮਜੀਠਾ ਹਲਕੇ ਦੇ ਕਈ ਅਹੁਦੇਦਾਰਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਨ ਮੌਕੇ ਵੀ ਹਾਜ਼ਰ ਸਨ।
ਫਿਲਮ ਅਦਾਕਾਰਾ ਪ੍ਰੀਤੀ ਸਪਰੂ ਨੇ ਦੱਸਿਆ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਜਿੱਤਣਾ ਅੰਮਿ੍ਤਸਰ ਲਈ ਕਿੰਨਾ ਜ਼ਰੂਰੀ

Published: