-11.5 C
New York

ਪੋਪ ਫਰਾਂਸਿਸ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੈਟੀਕਨ ਰਵਾਨਾ

Published:

Rate this post

ਦਿੱਲੀ/ਪੰਜਾਬ ਪੋਸਟ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੈਥੋਲਿਕ ਈਸਾਈ ਧਾਰਮਕ ਆਗੂ ਪੋਪ ਫਰਾਂਸਿਸ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਵੈਟੀਕਨ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨਾਲ ਘੱਟ ਗਿਣਤੀ ਮੰਤਰੀ ਕਿਰੇਨ ਰਿਜੀਜੂ, ਰਾਜ ਮੰਤਰੀ ਜਾਰਜ ਕੁਰੀਅਨ ਅਤੇ ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੋਸ਼ੂਆ ਡਿਸੂਜ਼ਾ ਵੀ ਸਨ। ਪੋਪ ਦਾ ਬੀਤੀ 21 ਅਪ੍ਰੈਲ ਨੂੰ 88 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਨਤਕ ਦਰਸ਼ਨਾਂ ਲਈ ਸੇਂਟ ਪੀਟਰਜ਼ ਬੇਸਿਲਿਕਾ ਵਿਖੇ ਰੱਖਿਆ ਗਿਆ ਹੈ। ਅੱਜ ਆਖਰੀ ਦਰਸ਼ਨ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਅੱਜ ਸ਼ਾਮ ਨੂੰ ਉਨ੍ਹਾਂ ਦੇ ਤਾਬੂਤ ਨੂੰ ਬੰਦ ਕਰ ਦਿਤਾ ਜਾਵੇਗਾ। ਪੋਪ ਦਾ ਸਸਕਾਰ 26 ਅਪ੍ਰੈਲ, ਯਾਨੀ ਕੱਲ੍ਹ ਸ਼ਨੀਵਾਰ ਨੂੰ ਹੋਵੇਗਾ। ਅੰਤਿਮ ਸਸਕਾਰ ਮੌਕੇ ਦੁਨੀਆਂ ਭਰ ਦੇ ਨੇਤਾ ਅਤੇ ਆਮ ਲੋਕ ਪਹੁੰਚ ਰਹੇ ਹਨ।

Read News Paper

Related articles

spot_img

Recent articles

spot_img