ਨਵੀਂ ਦਿੱਲੀ/ਪੰਜਾਬ ਪੋਸਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੰਘੇ ਕੱਲ ਦੇਸ਼ ਨੂੰ ਸੰਬੋਧਨ ਕਰਨ ਮੁਤਾਬਕ ਦੇਸ਼ ਅੰਦਰ ਜੀਐਸਟੀ ਬੱਚਤ ਤਿਉਹਾਰ ਅੱਜ ਭਾਵ 22 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ ਜਿਸ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਹੋਵੇਗਾ। ਆਪਣੇ 20 ਮਿੰਟ ਦੇ ਸੰਬੋਧਨ ਵਿੱਚ ਉਨ੍ਹਾਂ ਨੇ ਜਨਤਾ ਨੂੰ ਸਿਰਫ਼ ਉਹੀ ਸਾਮਾਨ ਖਰੀਦਣ ਦੀ ਅਪੀਲ ਕੀਤੀ ਜੋ ਦੇਸ਼ ਵਾਸੀਆਂ ਦੀ ਮਿਹਨਤ ਨਾਲ ਬਣੇ ਹੋਣ। ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਸਵਦੇਸ਼ੀ ਮੁਹਿੰਮ ਨਾਲ ਨਿਰਮਾਣ ਨੂੰ ਤੇਜ਼ ਕਰਨ ਅਤੇ ਨਿਵੇਸ਼ ਲਈ ਮਾਹੌਲ ਬਣਾਉਣ ਦੀ ਵੀ ਅਪੀਲ ਕੀਤੀ ਕਿ ਜਦੋਂ ਕੇਂਦਰ ਅਤੇ ਸੂਬਾ ਸਰਕਾਰਾਂ ਇਕੱਠੇ ਅੱਗੇ ਵਧਣਗੀਆਂ ਤਾਂ ਹੀ ਇਹ ਸੁਪਨਾ ਪੂਰਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਨਵਰਾਤਰੀ ਦੇ ਪਹਿਲੇ ਦਿਨ ਤੋਂ ਦੇਸ਼ ਆਤਮਨਿਰਭਰ ਭਾਰਤ ਮੁਹਿੰਮ ਵੱਲ ਇੱਕ ਵੱਡਾ ਕਦਮ ਚੁੱਕ ਰਿਹਾ ਹੈ। ਇੱਕ ਤਰ੍ਹਾਂ ਨਾਲ ਕੱਲ੍ਹ ਦੇਸ਼ ਭਰ ਵਿੱਚ ਜੀਐਸਟੀ ਬੱਚਤ ਤਿਉਹਾਰ ਦੀ ਸ਼ੁਰੂਆਤ ਹੈ। ਇਸ ਜੀਐਸਟੀ ਤਿਉਹਾਰ ਦੌਰਾਨ ਤੁਹਾਡੀ ਬੱਚਤ ਵਧੇਗੀ, ਜਿਸ ਨਾਲ ਤੁਸੀਂ ਆਪਣੀ ਇੱਛਾ ਅਨੁਸਾਰ ਸਾਮਾਨ ਖਰੀਦ ਸਕੋਗੇ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੋਏ ਐਲਾਨ ਮੁਤਾਬਕ ਜੀਐਸਟੀ ਬੱਚਤ ਤਿਉਹਾਰ ਸ਼ੁਰੂ ਹੋਇਆ
Published:






