*ਇਸ ਵਾਰ ਵੀ ਬੇਭਰੋਸਗੀ ਦੇ ਮਤੇ ਉੱਤੇ ਸਰਕਾਰ ਡੇਗਣ ਦੀ ਕੋਸ਼ਿਸ਼ ਨਾਕਾਮ ਹੋਈ
ਓਟਾਵਾ/ਪੰਜਾਬ ਪੋਸਟ
ਕੈਨੇਡਾ ਅੰਦਰ ਵਿਰੋਧੀ ਧਿਰਾਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਡੇਗਣ ਵਿੱਚ ਨਾਕਾਮ ਰਹੀਆਂ ਹਨ। ਵਿਰੋਧੀ ਧਿਰ ਦੇ ਆਗੂ ਪੀਅਰੇ ਪੌਲੀਵਰ ਨੇ ਟਰੂਡੋ ਸਰਕਾਰ ਖਿਲਾਫ਼ ਹਾਊਸ ਆਫ਼ ਕਾਮਨਜ਼ ਵਿੱਚ ਮੁੜ ਬੇਭਰੋਸਗੀ ਮਤਾ ਰੱਖਿਆ ਸੀ। ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਅਤੇ ਬਲਾਕ ਕਿਊਬਕ ਨੇ ਬੇਭਰੋਸਗੀ ਮਤੇ ਦੇ ਖਿਲਾਫ਼ ਵੋਟ ਪਾਈ। ਇਸ ਮਤੇ ਦੇ ਵਿਰੋਧ ਵਿੱਚ 207 ਤੇ ਇਸ ਦੀ ਹਮਾਇਤ ਵਿੱਚ 120 ਵੋਟਾਂ ਪਈਆਂ। ਬਲਾਕ ਕਿਊਬਕ ਅਤੇ ਐੱਨਡੀਪੀ ਦੇ ਮੌਜੂਦਾ ਰੁਖ਼ ਦੇ ਮੱਦੇਨਜ਼ਰ ਹਾਲ ਦੀ ਘੜੀ ਨਵੇਂ ਸਿਰਿਓਂ ਆਮ ਚੋਣਾਂ ਹੋਣ ਦੀ ਫ਼ਿਲਹਾਲ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਹੈ। ਮਤੇ ‘ਤੇ ਬਹਿਸ ਦੌਰਾਨ ਐੱਨ. ਡੀ. ਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਆਗੂ ਪੀਅਰੇ ਪੌਲੀਵਰ ਨੂੰ ਸਿਆਸੀ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ ਅਤੇ ਉਨਾਂ ਦੇ ਹਰ ਮਤੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।