ਮੁੰਬਈ/ਪੰਜਾਬ ਪੋਸਟ
ਰੂਸ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੂਰੋਵ ਭਾਰਤ ਦੇ ਦੌਰੇ ਉੱਤੇ ਆਏ ਹੋਏ ਹਨ ਅਤੇ ਇਸ ਤਹਿਤ ਓਹ ਭਲਕੇ 12 ਨਵੰਬਰ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਸਾਂਝੇ ਤੌਰ ’ਤੇ ਵਪਾਰ, ਆਰਥਕ, ਵਿਗਿਆਨਕ, ਤਕਨੀਕੀ ਅਤੇ ਸਭਿਆਚਾਰਕ ਸਹਿਯੋਗ ’ਤੇ ਰੂਸ-ਭਾਰਤ ਅੰਤਰ-ਸਰਕਾਰੀ ਕਮਿਸ਼ਨ ਦਾ ਇਕ ਅਹਿਮ ਸੈਸ਼ਨ ਕਰਨਗੇ। ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੂਰੋਵ ਅਪਣੀ ਯਾਤਰਾ ਦੇ ਹਿੱਸੇ ਵਜੋਂ ਅੱਜ 11 ਨਵੰਬਰ ਨੂੰ ਮੁੰਬਈ ਵਿਚ ਰੂਸੀ-ਭਾਰਤੀ ਵਪਾਰ ਫੋਰਮ ਦੇ ਪੂਰਨ ਸੈਸ਼ਨ ਵਿਚ ਹਿੱਸਾ ਲੈਣਗੇ। ਇਸ ਸਬੰਧੀ ਜਾਰੀ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਮੁੰਬਈ ’ਚ ਹੋਣ ਵਾਲੇ ਇਸ ਪ੍ਰੋਗਰਾਮ ਦਾ ਉਦੇਸ਼ ਦੋਹਾਂ ਦੇਸ਼ਾਂ ਦੇ ਉੱਦਮੀਆਂ ਦਰਮਿਆਨ ਸਹਿਯੋਗ ਅਤੇ ਸਬੰਧ ਵਧਾਉਣਾ ਹੈ।