20.1 C
New York

ਪੰਜਾਬ ਦੇ ਮੁੰਡਿਆਂ ਨੇ ਜਿੱਤੀ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ

Published:

Rate this post

ਝਾਂਸੀ/ਪੰਜਾਬ ਪੋਸਟ

ਪੰਜਾਬ ਨੇ ਹਾਕੀ ਇੰਡੀਆ 15ਵੀਂ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ 2025 ਦੇ ਡਿਵੀਜ਼ਨ-ਏ ਫ਼ਾਈਨਲ ਵਿਚ ਮੱਧ ਪ੍ਰਦੇਸ਼ ਨੂੰ 4-1 ਨਾਲ ਹਰਾ ਕੇ ਇਹ ਵੱਕਾਰੀ ਚੈਂਪੀਅਨਸ਼ਿਪ ਜਿੱਤ ਲਈ ਹੈ। ਮੱਧ ਪ੍ਰਦੇਸ਼ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਝਾਂਸੀ ਵਿਖੇ ਹੋਏ ਫਾਈਨਲ ਮੁਕਾਬਲੇ ਵਿੱਚ ਪੰਜਾਬ ਲਈ ਜੁਗਰਾਜ ਸਿੰਘ (30ਵੇਂ ਅਤੇ 49ਵੇਂ ਮਿੰਟ) ਨੇ ਦੋ ਗੋਲ ਕੀਤੇ ਜਦੋਂ ਕਿ ਜਸਕਰਨ ਸਿੰਘ (38ਵੇਂ ਮਿੰਟ) ਤੇ ਮਨਿੰਦਰ ਸਿੰਘ (46ਵੇਂ ਮਿੰਟ) ਪੰਜਾਬ ਲਈ ਹੋਰ ਗੋਲ ਕਰਨ ਵਾਲੇ ਸਨ। ਮੱਧ ਪ੍ਰਦੇਸ਼ ਲਈ ਇੱਕੋ ਇਕ ਗੋਲ ਪ੍ਰਤਾਪ ਲਾਕੜਾ (28ਵੇਂ ਮਿੰਟ) ਨੇ ਕੀਤਾ। ਇਸ ਤਰਾਂ ਕੌਮੀ ਖੇਡ ਹਾਕੀ ਵਿੱਚ ਪੰਜਾਬ ਦਾ ਬਿਹਤਰੀਨ ਪ੍ਰਦਰਸ਼ਨ ਨਵੇਂ ਮੁਕਾਮ ਉੱਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ।

Read News Paper

Related articles

spot_img

Recent articles

spot_img